ਪੜਚੋਲ ਕਰੋ
4 ਪਿੰਡਾਂ ਦੇ ਕਿਸਾਨਾਂ ਦੀ ਕਈ ਏਕੜ ਫਸਲ ਪਾਣੀ 'ਚ ਡੁੱਬਣ ਨਾਲ ਤਬਾਹ
ਕੁੱਝ ਦਿਨਾਂ ਤੋਂ ਪੈ ਰਹੀ ਮੀਂਹ ਤੋਂ ਬਾਅਦ ਬਿਆਸ ਦਰਿਆ ਚ ਪਾਣੀ ਦਾ ਪੱਧਰ ਵਧਣ ਕਾਰਨ ਤਬਾਹੀ ਦਾ ਮੰਜਰ ਹੈ. ਇਹ ਤਸਵੀਰਾਂ ਸੁਲਤਾਨਪੁਰ ਲੋਧੀ ਅਧੀਨ ਆਉਦੇ ਪਿੰਡ ਨਬੀਪੁਰ ਦੀਆਂ ਨੇ ਜਿੱਥੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪਾਣੀ ਚ ਡੁੱਬਣ ਕਾਰਨ ਤਬਾਹ ਹੋ ਗਈ ਹੈ. ਕਰਜ਼ੇ ਚ ਡੁੱਬੇ ਕਿਸਾਨਾਂ ਤੇ ਇੱਕ ਵਾਰ ਫਿਰ ਤੋਂ ਕੁਦਰਤ ਦੀ ਮਾਰ ਪਈ ਹੈ. ਮੰਡੀਆਂ ਚ ਸੁੱਟਣ ਵਾਲੀ ਤਿਆਰ ਫਸਲ ਮੀਂਹ ਦੇ ਖੜੇ ਪਾਣੀ ਨਾਲ ਗਲ ਸੜ ਰਹੀ ਹੈ,,ਹਤਾਸ਼ ਹੋਏ ਕਿਸਾਨ ਪ੍ਰਸ਼ਾਸਨ ਨੰ ਮਦਦ ਲਈ ਫੋਨ ਲਗਾ ਰਹੇ ਨੇ ਪਰ ਅਫਸੋਸ ਇਹਨਾੰ ਦਾ ਫੋਨ ਨਾ ਤਾਂ ਸੁਣਿਆ ਜਾ ਰਿਹਾ ਹੈ ਤੇ ਨਾਂ ਹੀ ਕੋਈ ਅਧਿਕਾਰੀ ਮੋਕੇ ਦਾ ਜਾਇਜ਼ਾ ਲੈਣ ਹੀ ਪਹੁੰਚਿਆ ਹੈ. ਕਿਸਾਨਾਂ ਵੱਲੋਂ ਪੰਜਾਬ ਦੀ ਮਾਨ ਸਰਕਾਰ ਨੂੰ ਗੁਹਾਰ ਲਗਾਈ ਗਈ ਹੈ ਕਿ ਉਹਨਾਂ ਨੰੂ ਹੋਏ ਨੁਕਸਾਨ ਦਾ ਬਣਦਾ ਮੁਆਵਜਾ ਦਿੱਤਾ ਜਾਵੇ.
ਹੋਰ ਵੇਖੋ






















