![ABP Premium](https://cdn.abplive.com/imagebank/Premium-ad-Icon.png)
Baba Ramdev controversial statement : ਬਾਬਾ ਰਾਮਦੇਵ ਦੀ ਭਰੀ ਸਭਾ ‘ਚ ਫਿਸਲੀ ਜ਼ੁਬਾਨ, ਕਿਹਾ - 'ਔਰਤਾਂ ਕੁਝ ਨਾ ਵੀ ਪਹਿਨਣ ਤਾਂ ਵੀ ਖੂਬਸੂਰਤ ਲੱਗਦੀਆਂ'
Baba Ramdev controversial statement : ਬਾਬਾ ਰਾਮਦੇਵ ਦੀ ਭਰੀ ਸਭਾ ‘ਚ ਫਿਸਲੀ ਜ਼ੁਬਾਨ, ਕਿਹਾ - 'ਔਰਤਾਂ ਕੁਝ ਨਾ ਵੀ ਪਹਿਨਣ ਤਾਂ ਵੀ ਖੂਬਸੂਰਤ ਲੱਗਦੀਆਂ'
#babaramdev #viralvideo
ਬਾਬਾ ਰਾਮਦੇਵ ਨੇ ਦਿੱਤਾ ਵਿਵਾਦਤ ਬਿਆਨ
ਔਰਤਾਂ ਦੇ ਪਹਿਰਾਵੇ ਬਾਰੇ ਕੀ ਬੋਲ ਗਏ ਰਾਮਦੇਵ
'ਔਰਤਾਂ ਕੁਝ ਨਾ ਵੀ ਪਾਹਿਨਣ ਤਾਂ ਵੀ ਖੂਬਸੂਰਤ ਲੱਗਦੀਆਂ'
ਬਾਬਾ ਰਾਮਦੇਵ ਦਾ ਵਿਵਾਦਤ ਬਿਆਨ ਵਾਇਰਲ
ਉਪ-ਮੁੱਖ ਮੰਤਰੀ ਦੀ ਪਤਨੀ ਦੇ ਸਾਹਮਣੇ ਰਾਮਦੇਵ ਨੇ ਦਾਗਿਆ ਬਿਆਨ
ਭਰੀ ਸਭਾ ‘ਚ ਬਾਬਾ ਰਾਮਦੇਵ ਦੀ ਫਿਸਲੀ ਜ਼ੁਬਾਨ
ਸਿਆਣੇ ਕਹਿੰਦੇ ਨੇ ਕਿ ਪਹਿਲਾਂ ਤੋਲੋ ਫਿਰ ਬੋਲੋ ਕਿਓਂਕਿ ਤੁਹਾਡੀ ਜ਼ੁਬਾਨ ਵਿਚੋਂ ਨਿਕਲੇ ਸ਼ਬਦ ਲੋਕਾਂ ਦੇ ਦਿਲਾਂ 'ਤੇ ਰਾਜ ਵੀ ਕਰਵਾ ਸਕਦੇ ਹਨ ਤੇ ਹਾਂ ਜੁੱਤੀਆਂ ਵੀ ਪੁਆ ਸਕਦੇ ਹਨ | ਗੱਲ ਕਰਨ ਜਾ ਰਹੇ ਹਾਂ ਯੋਗ ਗੁਰੂ ਬਾਬਾ ਰਾਮਦੇਵ ਦੀ ਜਿਨ੍ਹਾਂ ਨੇ ਔਰਤਾਂ ਦੇ ਪਹਿਰਾਵੇ ਨੂੰ ਲੈ ਕੇ ਵਿਵਾਦਿਤ ਬਿਆਨ ਦਾਗ਼ ਦਿੱਤਾ। ਇਕ ਸਮਾਗਮ 'ਚ ਬਾਬਾ ਜੀ ਨੇ ਕਿਹਾ ਹੈ ਕਿ ਕਿ ਔਰਤਾਂ ਸਾੜ੍ਹੀ ’ਚ ਚੰਗੀਆਂ ਲੱਗਦੀਆਂ ਹਨ,ਸਲਵਾਰ ਸੂਟ ’ਚ ਵੀ ਚੰਗੀਆਂ ਲੱਗਦੀਆਂ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਬਿਨਾਂ ਕੁਝ ਪਹਿਨੇ ਵੀ ਚੰਗੀਆਂ ਲੱਗਦੀਆਂ ਹਨ।
ਪਤੰਜਲੀ ਯੋਗਪੀਠ ਅਤੇ ਮੁੰਬਈ ਮਹਿਲਾ ਪਤੰਜਲੀ ਯੋਗ ਸਮਿਤੀ ਵੱਲੋਂ ਮੁੰਬਈ ਦੇ ਠਾਣੇ ਵਿੱਚ ਕਰਵਾਏ ਗਏ ਮਹਿਲਾ ਸੰਮੇਲਨ ਦੌਰਾਨ ਬਾਬਾ ਰਾਮਦੇਵ ਦੇ ਇਸ ਬਿਆਨ ਨੇ ਇਕ ਮਿੰਟ ਲਈ ਠਹਾਕੇ ਤਾਂ ਲਗਵਾ ਦਿੱਤੇ ਲੇਕਿਨ ਬਾਬਾ ਜੀ ਹੁਣ ਵਿਵਾਦਾਂ 'ਚ ਘਿਰ ਗਏ ਨੇ | ਜਿਸ ਮਹਿਲਾ ਸੰਮੇਲਨ 'ਚ ਬਾਬਾ ਰਾਮਦੇਵ ਇਹ ਬਿਆਨ ਦੇ ਰਹੇ ਸਨ, ਉਸ ਸਮੇਂ ਬਾਲਾਸਾਹਿਬਚੀ ਸ਼ਿਵ ਸੈਨਾ ਦੇ ਸੰਸਦ ਮੈਂਬਰ ਸ਼੍ਰੀਕਾਂਤ ਅਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਪੁੱਤਰ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅੰਮ੍ਰਿਤਾ ਫੜਨਵੀਸ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਮੰਚ ’ਤੇ ਮੌਜੂਦ ਸਨ।
ਹਾਲਾਂਕਿ ਵਿਵਾਦਤ ਬਿਆਨ ਦੇਣ ਤੋਂ ਬਾਅਦ ਬਾਬਾ ਰਾਮਦੇਵ ਨੇ ਆਪਣੇ ਅਹਿਬਦਾਂ ਨੂੰ ਕਵਰਪ ਕਰਨ ਦੀ ਕੋਸ਼ਿਸ਼ ਵੀ ਕੀਤੀ ਲੇਕਿਨ ਭਰੀ ਸਭਾ ‘ਚ ਬਾਬਾ ਰਾਮਦੇਵ ਦੀ ਫਿਸਲੀ ਜ਼ੁਬਾਨ ਵਿਵਾਦ ਖੜ੍ਹਾ ਕਰ ਚੁੱਕੀ ਹੈ |ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬਾਬਾ ਰਾਮਦੇਵ ਇਸ ਤਰ੍ਹਾਂ ਦੇ ਬਿਆਨ ਦੇ ਕੇ ਸੁਰਖੀਆਂ 'ਚ ਆਏ ਹਨ। ਸਗੋਂ ਇਸ ਤੋਂ ਪਹਿਲਾਂ ਵੀ ਉਹ ਕਈ ਮੁੱਦਿਆਂ 'ਤੇ ਵਿਵਾਦਿਤ ਟਿੱਪਣੀਆਂ ਕਰ ਚੁੱਕੇ ਹਨ। ਅਜਿਹੇ 'ਚ ਲੋਕ ਬਾਬਾ ਰਾਮਦੇਵ ਨੂੰ ਪਹਿਲਾਂ ਤੋਲੋ ਫਿਰ ਬੋਲੋ ਦੀ ਨਸੀਹਤ ਦਿੰਦੇ ਨਜ਼ਰ ਆ ਰਹੇ ਹਨ |
![ਪੰਜਾਬ ਦੇ ਬੱਚਿਆਂ ਲਈ ਖ਼ੁਸ਼ਖ਼ਬਰੀ ਕੈਬਿਨਟ ਮੰਤਰੀ ਨੇ ਕੀਤਾ ਐਲਾਨ!](https://feeds.abplive.com/onecms/images/uploaded-images/2025/01/09/f6771e711806b041ed8849f7649e6d3d1736436606405370_original.jpg?impolicy=abp_cdn&imwidth=470)
![ਸਾਰੀਆਂ ਕਿਸਾਨ ਜਥੇਬੰਦੀਆਂ ਹੋਣਗੀਆਂ ਇੱਕਜੁੱਟ! ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨ](https://feeds.abplive.com/onecms/images/uploaded-images/2025/01/09/3880d8e0d829aa745c7f26e787c01d5a1736436548854370_original.jpg?impolicy=abp_cdn&imwidth=100)
![Khanauri Border|ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰ ਵੀ ਹੋਏ ਹੈਰਾਨ,ਚੈੱਕਅਪ ਕਰਨ ਪਹੁੰਚੀ ਡਾਕਟਰ ਨੇ ਕੀਤੇ ਖੁਲਾਸੇ](https://feeds.abplive.com/onecms/images/uploaded-images/2025/01/09/121a54e94e91a1401e121fa86780883a17364234770621149_original.jpg?impolicy=abp_cdn&imwidth=100)
![Shambhu Border Kisan Death | ਨਹੀਂ ਹੋਏਗਾ ਸ਼ਹੀਦ ਕਿਸਾਨ ਦਾ ਅੰਤਿਮ ਸੰਸਕਾਰ, ਪੰਧੇਰ ਨੇ ਕਹੀ ਵੱਡੀ ਗੱਲ](https://feeds.abplive.com/onecms/images/uploaded-images/2025/01/09/788e502b318e855d1454b7f2028c063317364233553781149_original.jpg?impolicy=abp_cdn&imwidth=100)
![ਮੋਗਾ ਕਿਸਾਨ ਮਹਾਂਪੰਚਾਇਤ 'ਚ ਜੋਗਿੰਦਰ ਉਗਰਾਹਾਂ ਦਾ ਵੱਡਾ ਬਿਆਨ](https://feeds.abplive.com/onecms/images/uploaded-images/2025/01/09/e35792d02bb2262004317ced1161387717364124031401149_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)