Covid-19 Nasal Vaccine: 'ਨੇਜਲ ਵੈਕਸੀਨ ਨੂੰ ਮਿਲੀ ਮਨਜ਼ੂਰੀ, ਹੁਣ ਟੀਕੇ ਦੀ ਨਹੀਂ ਪਵੇਗੀ ਲੋੜ ਬੱਸ...'
Covid-19 Nasal Vaccine: 'ਨੇਜਲ ਵੈਕਸੀਨ ਨੂੰ ਮਿਲੀ ਮਨਜ਼ੂਰੀ, ਹੁਣ ਟੀਕੇ ਦੀ ਨਹੀਂ ਪਵੇਗੀ ਲੋੜ ਬੱਸ...'
ਚੀਨ ਵਿੱਚ ਕੋਰੋਨਾਵਾਇਰਸ ਦੇ ਇੱਕ ਨਵੇਂ ਵੇਰੀਐਂਟ ਸਰਗਰਮ ਹੋਇਆ ਹੈ ਜਿਸ ਨੇ ਚੀਨ 'ਚ ਮੁੜ ਹਾਹਾਕਰ ਮਚਾਈ ਹੋਇਆ ਹੈ
ਚੀਨ ਦੀ ਅਜਿਹੀ ਸਥਿਤੀ ਨੇ ਦੁਨੀਆਂ ਭਰ ਵਿੱਚ ਲੋਕਾਂ ਤੇ ਸਿਹਤ ਅਧਿਕਾਰੀਆਂ ਨੂੰ ਮੁੜ ਚੌਕਸ ਤੇ ਫ਼ਿਕਰਮੰਦ ਕਰ ਦਿੱਤਾ ਹੈ।
ਤੇ ਇਸ ਵਾਰ ਭਾਰਤ ਸਰਕਾਰ ਪਹਿਲਾਂ ਹੀ ਅਲਰਟ ਮੋਡ 'ਤੇ ਆ ਗਈ ਹੈ। ਭਾਰਤ ਸਰਕਾਰ ਵਲੋਂ ਕੋਰੋਨਾ ਨਾਲ ਨਿਪਟਣ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਜਿਸ ਦੀ ਜਾਣਕਾਰੀ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਸੰਸਦ ਵਿਚ ਦਿੱਤੀ ਹੈ |ਮੰਤਰੀ ਮਨਸੁਖ ਮੰਡਾਵੀਆ ਨੇ ਰਾਹਤ ਦੀ ਖਬਰ ਦਿੰਦਿਆਂ 'ਚ ਦੱਸਿਆ ਹੈ ਕਿ ਮਾਹਿਰਾਂ ਦੀ ਕਮੇਟੀ ਨੇ ਨੇਜਲ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਿਸੇ ਵੀ ਵਿਅਕਤੀ ਨੂੰ ਟੀਕੇ ਦੀ ਲੋੜ ਨਹੀਂ ਪਵੇਗੀ ਸਗੋਂ ਸਿਰਫ਼ ਨੱਕ ਵਿੱਚ ਇੱਕ ਬੂੰਦ ਪਾਉਣ ਦੇ ਨਾਲ ਫਾਇਦਾ ਹੋਵੇਗਾ।
ਜ਼ਿਕਰਯੋਗ ਹੈ ਕਿ 28 ਨਵੰਬਰ ਨੂੰ, ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਿਡ ਨੇ ਘੋਸ਼ਣਾ ਕੀਤੀ ਸੀ ਕਿ ਇਨਕੋਵੈਕ ਦੁਨੀਆ ਦੀ ਪਹਿਲੀ ਕੋਵਿਡ ਵੈਕਸੀਨ ਬਣ ਗਈ ਹੈ ਜਿਸ ਨੂੰ ਨੱਕ ਰਾਹੀਂ ਸ਼ਰੀਰ ਅੰਦਰ ਦਾਖਲ ਕਰਵਾਇਆ ਜਾਵੇਗਾ ਜਿਸ ਨੂੰ ਇੰਟਰਾ-ਨਸਲ ਕੋਵਿਡ ਵੈਕਸੀਨ ਕਿਹਾ ਜਾਂਦਾ ਹੈ |ਇਹ ਟੀਕਾ ਸੇਂਟ ਲੁਈਸ, ਮਿਸੂਰੀ, ਅਮਰੀਕਾ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਦੇ ਨਾਲ ਸਾਂਝੇਦਾਰੀ ਵਿੱਚ ਵਿਕਸਤ ਕੀਤਾ ਗਿਆ ਹੈ।
ਭਾਰਤ ਬਾਇਓਟੈੱਕ ਦੇ ਬਿਆਨ ਅਨੁਸਾਰ, iNCOVACC ਦੀ ਆਸਾਨੀ ਨਾਲ ਸਟੋਰੇਜ ਹੋ ਸਕਦੀ ਹੈ
ਲੋਕਾਂ ਤਕ ਪਹੁੰਚਾਉਣ ਲਈ ਦੋ ਤੋਂ ਅੱਠ ਡਿਗਰੀ ਸੈਲਸੀਅਸ 'ਤੇ ਰੱਖਿਆ ਜਾ ਸਕਦਾ ਹੈ।
ਇਹ ਦਵਾਈ ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਦੇ ਬਜਟ ਨੂੰ ਧਿਆਨ 'ਚ ਰੱਖ ਕੇ ਡਿਜ਼ਾਈਨ ਕੀਤੀ ਗਈ ਹੈ |