ਪੜਚੋਲ ਕਰੋ

PM Modi to Sidhu Moosewala | Top 10 famous Personalities of 2022 | ਸਾਲ 2022 ਦੀਆਂ ਟਾਪ-10 ਸ਼ਖ਼ਸੀਅਤਾਂ - ਜਿਨ੍ਹਾਂ ਨੇ ਬਟੋਰੀਆਂ ਸਭ ਤੋਂ ਵੱਧ ਸੁਰਖੀਆਂ | Year ender

PM Modi to Sidhu Moosewala | Top 10 famous Personalities of 2022 | ਸਾਲ 2022 ਦੀਆਂ ਟਾਪ-10 ਸ਼ਖ਼ਸੀਅਤਾਂ - ਜਿਨ੍ਹਾਂ ਨੇ ਬਟੋਰੀਆਂ ਸਭ ਤੋਂ ਵੱਧ ਸੁਰਖੀਆਂ | Year ender 

#2022 #2023 #top10 #famouspersonalities #pmmodi #rishisunak #sidhumoosewala 

ਸਾਲ 2022 ਦੀਆਂ ਟਾਪ-10 ਸ਼ਖ਼ਸੀਅਤਾਂ
ਜਿਨ੍ਹਾਂ ਨੇ ਬਟੋਰੀਆਂ ਸਭ ਤੋਂ ਵੱਧ ਸੁਰਖੀਆਂ
ਪੀਐਮ ਮੋਦੀ ਤੋਂ ਲੈ ਕੇ ਐਲੋਨ ਮਸਕ
ਵੋਲੋਦੀਮੀਰ ਜ਼ੇਲੇਨਸਕੀ,ਜੌਨੀ ਡੇਪ,ਰਾਹੁਲ ਗਾਂਧੀ
ਟੋਕੀਓ ਓਲੰਪਿਕ ਦੇ ਗੋਲਡਨ ਬੁਆਏ ਨੀਰਜ ਚੋਪੜਾ
ਸੋਸ਼ਲ ਮੀਡੀਆ ਸਟਾਰ ਕਾਇਲੀ ਪੌਲ ਤੇ ਨੀਮਾ ਪੌਲ
ਰਿਸ਼ੀ ਸੁਨਕ, ਡਵੇਨ ਜਾਨਸਨ ਤੇ ਸਿੱਧੂ ਮੂਸੇਵਾਲਾ

ਦੁਨੀਆ ਭਰ 'ਚ ਕਈ ਅਜਿਹੇ ਲੋਕ ਹਨ, ਜਿਨ੍ਹਾਂ ਨੇ ਸਾਲ 2022 'ਚ ਕਾਫ਼ੀ ਸੁਰਖੀਆਂ ਬਟੋਰੀਆਂ 
ਇਨ੍ਹਾਂ ਲੋਕਾਂ ਦੀ ਸੂਚੀ 'ਚ ਖੇਡਾਂ ਅਤੇ ਫ਼ਿਲਮ ਜਗਤ ਤੋਂ ਲੈ ਕੇ ਰਾਜਨੀਤਿਕ ਜਗਤ ਤੱਕ ਦੇ ਕਈ ਲੋਕਾਂ ਦੇ ਨਾਮ ਸ਼ਾਮਲ ਹਨ। 
ਆਓ ਨਜ਼ਰ ਮਾਰਦੇ ਆਂ ਸਾਲ 2022 ਦੀਆਂ world ਫੇਮਸ ਟਾਪ-10 ਸ਼ਖ਼ਸੀਅਤਾਂ 'ਤੇ ਜਿਨ੍ਹਾਂ ਨੇ ਖੂਬ ਸੁਰਖ਼ੀਆਂ ਬਟੋਰੀਆਂ 

ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਸਪੇਸਐਕਸ, ਟੇਸਲਾ ਅਤੇ ਟਵਿੱਟਰ ਦੇ ਮਾਲਕ ਐਲੋਨ ਮਸਕ ਜੋ ਸਾਲ ਭਰ ਚਰਚਾ 'ਚ ਰਹੇ ਹਨ। 
ਕਦੇ ਟਵਿੱਟਰ ਖਰੀਦਣ ਦੀ ਚਰਚਾ, ਕਦੇ ਡੀਲ ਰੱਦ ਕਰਨ ਦੀ ਚਰਚਾ ਅਤੇ ਕਦੇ ਟਵਿੱਟਰ ਖਰੀਦਣ ਤੋਂ ਬਾਅਦ ਅਜੀਬੋ-ਗਰੀਬ ਪਾਲਿਸਿਜ਼ ਬਣਾਉਣ ਕਾਰਨ 
ਅਲਨ ਮਸਕ ਬਸ ਚਰਚਾ ਦਾ ਵਿਸ਼ਾ ਬਣੇ ਰਹੇ ਹਨ।

ਇਸ ਲਿਸਟ 'ਚ ਦੂਜਾ ਨਾਮ ਹੈ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ | ਜੋਕਿ ਭਾਰਤ ਦੇ ਹੀ ਨਹੀਂ ਸਗੋਂ ਦੁਨੀਆ ਦੇ ਸਭ ਤੋਂ ਮਸ਼ਹੂਰ ਅਤੇ ਹਰਮਨਪਿਆਰੇ ਨੇਤਾਵਾਂ ਵਿੱਚੋਂ ਇੱਕ ਹਨ। ਇਹ ਅਸੀਂ ਹੀ ਨਹੀਂ ਬਲਕਿ ਸਰਵੇਖਣ ਕਹਿ ਰਹੇ ਹਨ | ਜਿਨਾਂ ਮੁਤਾਬਿਕ pm ਮੋਦੀ ਦੀ ਭਾਰਤ ਦੇ ਨਾਲ ਨਾਲ ਦੂਜੇ ਦੇਸ਼ਾਂ ਦੇ ਲੋਕਾਂ 'ਚ ਪ੍ਰਸਿੱਧੀ ਬਹੁਤ ਵੱਧ ਗਈ ਹੈ। 

ਵੋਲੋਦੀਮੀਰ ਜ਼ੇਲੇਨਸਕੀ ਜੋ ਇੱਕ ਅਜਿਹਾ ਨਾਮ ਹੈ, ਜਿਸ ਨੂੰ ਸ਼ਾਇਦ ਹੀ ਸਾਲ 2021 ਤੱਕ ਭਾਰਤ ਦੇ ਲੋਕ ਜਾਣਦੇ ਹੋਣਗੇ। ਯੂਕਰੇਨ ਦੇ ਰਾਸ਼ਟਰਪਤੀ ਹੋਣ ਦੇ ਬਾਵਜੂਦ ਉਹ ਬਹੁਤੇ ਹਰਮਨ ਪਿਆਰੇ ਨਹੀਂ ਸਨ ਪਰ ਫਰਵਰੀ 'ਚ ਯੂਕਰੇਨ ਉੱਤੇ ਰੂਸ ਦੇ ਹਮਲੇ ਤੋਂ ਬਾਅਦ ਜਦੋਂ ਉਨ੍ਹਾਂ ਦੇ ਬਿਆਨ ਸਾਹਮਣੇ ਆਉਣ ਲੱਗੇ ਤਾਂ ਲੋਕ ਉਨ੍ਹਾਂ ਨੂੰ ਜਾਣਨ ਲੱਗੇ। ਰੂਸ ਨਾਲ ਛਿੜੇ ਯੁੱਧ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ 'ਚ ਰਹੇ ਹੈ।

ਹਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਜੌਨੀ ਡੇਪ ਜੋ ਲੋਕਾਂ 'ਚ ਬਹੁਤ ਮਸ਼ਹੂਰ ਵੀ ਹਨ, ਪਰ ਇਸ ਸਾਲ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹੇ। ਹਾਲੀਵੁੱਡ ਸੁਪਰਸਟਾਰ ਜੌਨੀ ਡੇਪ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਐਂਬਰ ਹਰਡ ਵਿਚਾਲੇ ਹੋਏ ਵਿਵਾਦ ਨੇ ਉਸਨੂੰ ਹੋਰ ਵੀ ਸੁਰਖੀਆਂ 'ਚ ਰੱਖਿਆ | ਡੇਪ ਨੇ ਆਪਣੀ ਸਾਬਕਾ ਪਤਨੀ ਖਿਲਾਫ ਮਾਣਹਾਨੀ ਦਾ ਕੇਸ ਜਿਤਿਆ ਹੈ।ਉਨ੍ਹਾਂ ਦੀ ਸਾਬਕਾ ਪਤਨੀ ਹਰਡ ਨੇ ਦਾਅਵਾ ਕੀਤਾ ਸੀ ਕਿ ਡੇਪ ਨੇ ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਸ ਨਾਲ ਦੁਰਵਿਵਹਾਰ ਕੀਤਾ ਸੀ। ਇਨ੍ਹਾਂ ਦੋਸ਼ਾਂ ਕਾਰਨ ਡੈਪ ਦੀ ਕਿਰਕਿਰੀ ਹੋਈ ਲੇਕਿਨ ਇੱਕ ਜਿਊਰੀ ਨੇ ਜੌਨੀ ਡੈਪ ਦੀ ਸਾਬਕਾ ਪਤਨੀ ਅਤੇ ਅਦਾਕਾਰਾ ਐਂਬਰ ਹਰਡ ਦੇ ਖਿਲਾਫ ਮਾਣਹਾਨੀ ਦੇ ਮੁਕੱਦਮੇ ਵਿੱਚ ਡੈਪ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ  |

ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਇਸ ਸਾਲ ਕਾਫ਼ੀ ਚਰਚਾ 'ਚ ਰਹੇ। ਉਨ੍ਹਾਂ ਦੀ ਦੀ ਲੰਡਨ ਯਾਤਰਾ ਨੂੰ ਕੌਣ ਭੁੱਲ ਸਕਦਾ ਹੈ। ਲੁਕਿਨ ਇਨ੍ਹੀ ਦਿਨੀ ਉਹ ਭਾਰਤ ਜੋੜੋ ਯਾਤਰਾ ਲਈ ਲਗਾਤਾਰ ਪੈਦਲ ਚੱਲ ਰਹੇ ਹਨ। ਉਨ੍ਹਾਂ ਦੀਆਂ ਕਈ ਤਸਵੀਰਾਂ ਵਾਇਰਲ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਹੈ। ਇਸ 'ਚ ਜ਼ਿਆਦਾਤਰ ਤਸਵੀਰਾਂ ਲੋਕਾਂ ਨੂੰ ਭਾਵੁਕ ਕਰਨ ਵਾਲੀਆਂ ਹਨ।

ਟੋਕੀਓ ਓਲੰਪਿਕ ਦੇ ਗੋਲਡਨ ਬੁਆਏ ਨੀਰਜ ਚੋਪੜਾ |  ਜੈਵਲਿਨ ਥਰੋਅ ਦੇ ਇਸ ਖਿਡਾਰੀ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਇਤਿਹਾਸ ਸਿਰਜ ਦਿੱਤਾ | 2003 ਤੋਂ ਬਾਅਦ ਉਨ੍ਹਾਂ ਨੇ ਇਸ ਚੈਂਪੀਅਨਸ਼ਿਪ 'ਚ ਭਾਰਤ ਨੂੰ ਪਹਿਲਾ ਤਮਗਾ ਦਿਵਾਇਆ। ਟੋਕੀਓ ਓਲੰਪਿਕ 2022 'ਚ 19 ਸਾਲ ਬਾਅਦ ਨੀਰਜ ਨੇ ਅਥਲੈਟਿਕਸ 'ਚ ਭਾਰਤ ਲਈ ਦੂਜਾ ਤਮਗਾ ਜਿਤਿਆ |

ਤਨਜਾਨੀਆ ਦੇ ਸੋਸ਼ਲ ਮੀਡੀਆ ਸਟਾਰ ਕਾਇਲੀ ਪੌਲ ਤੇ ਉਨ੍ਹਾਂ ਦੀ ਭੈਣ ਨੀਮਾ ਪੌਲ |ਇਹ ਦੋਵੇਂ ਭੈਣ-ਭਰਾ ਆਪਣੀ ਰੀਲਜ਼ ਨੂੰ ਲੈ ਕੇ ਇੰਸਟਾਗ੍ਰਾਮ 'ਤੇ ਕਾਫੀ ਚਰਚਾ 'ਚ ਰਹਿੰਦੇ ਹਨ। ਉਹ ਸੁਪਰਹਿੱਟ ਗੀਤਾਂ ਅਤੇ ਫ਼ਿਲਮਾਂ ਦੇ ਡਾਇਲਾਗਸ 'ਤੇ ਰੀਲ ਬਣਾਉਂਦੇ ਹਨ। ਹੁਣ ਇਹ ਦੋਵੇਂ ਕਈ ਰਿਐਲਿਟੀ ਸ਼ੋਅਜ਼ 'ਚ ਵੀ ਜਾਣ ਲੱਗ ਪਏ ਹਨ। ਇੰਨਾ ਹੀ ਨਹੀਂ ਭਾਰਤ ਦੇ ਪੀਐਮ ਮੋਦੀ ਨੇ ਆਪਣੀ ਮਨ ਕੀ ਬਾਤ 'ਚ ਕਾਇਲੀ ਪੌਲ ਅਤੇ ਉਨ੍ਹਾਂ ਦੀ ਭੈਣ ਨੀਮਾ ਪੌਲ ਦੀ ਤਾਰੀਫ ਵੀ ਕੀਤੀ ਸੀ |

ਰਿਸ਼ੀ ਸੁਨਕ ਭਾਵੇਂ ਸਾਲ ਦੇ ਆਖਰੀ ਮਹੀਨਿਆਂ 'ਚ ਸੁਰਖੀਆਂ 'ਚ ਰਹੇ ਹੋਣ, ਪਰ ਹੁਣ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਹਮੇਸ਼ਾ ਲਈ ਇਨ੍ਹਾਂ ਸੁਰਖੀਆਂ 'ਚ ਖੁਦ ਨੂੰ ਸ਼ਾਮਲ ਕਰ ਲਿਆ ਹੈ। ਇੰਨਾ ਹੀ ਨਹੀਂ, ਸੁਨਕ ਅਤੇ ਉਨ੍ਹਾਂ ਦੀ ਪਤਨੀ ਅਕਸ਼ਾ ਮੂਰਤੀ ਨੂੰ ਬ੍ਰਿਟੇਨ 'ਚ 'ਏਸ਼ੀਆਈ ਅਮੀਰਾਂ ਦੀ ਲਿਸਟ 2022' 'ਚ ਸ਼ਾਮਲ ਕੀਤਾ ਗਿਆ ਹੈ। ਸੂਚੀ 'ਚ ਸ਼ਾਮਲ ਸੁਨਕ ਅਤੇ ਉਨ੍ਹਾਂ ਦੀ ਪਤਨੀ ਅਕਸ਼ਾ ਮੂਰਤੀ ਲਗਭਗ 790 ਕਰੋੜ ਪਾਊਂਟ ਦੀ ਅਨੁਮਾਨਿਤ ਜਾਇਦਾਦ ਦੇ ਨਾਲ 17ਵੇਂ ਸਥਾਨ 'ਤੇ ਹਨ।

ਡਵੇਨ ਜਾਨਸਨ ਜਿਨ੍ਹਾਂ ਨੂੰ "ਦ ਰੌਕ" ਵਜੋਂ ਜਾਣਿਆ ਜਾਂਦਾ ਹੈ। ਉਹ ਮੌਜੂਦਾ ਸਮੇਂ 'ਚ ਦੁਨੀਆ ਦੀ ਸਭ ਤੋਂ ਮਸ਼ਹੂਰ ਸ਼ਖਸੀਅਤਾਂ ਵਿੱਚੋਂ ਇੱਕ ਹਨ। ਡਵੇਨ WWE ਦੇ ਚੈਂਪੀਅਨ ਵੀ ਰਹਿ ਚੁੱਕੇ ਹਨ। ਹੁਣ ਉਹ ਅਦਾਕਾਰ ਹੋਣ ਦੇ ਨਾਲ-ਨਾਲ ਫ਼ਿਲਮ ਮੇਕਰ ਵੀ ਹਨ। ਉਹ ਹੁਣ ਹਾਲੀਵੁੱਡ 'ਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਅਦਾਕਾਰ ਹਨ। ਉਨ੍ਹਾਂ ਦੀ ਅਨੁਮਾਨਿਤ ਕੁੱਲ ਜਾਇਦਾਦ 320 ਮਿਲੀਅਨ ਡਾਲਰ ਦੇ ਨੇੜੇ ਹੈ। ਉਹ ਆਪਣੇ ਵਰਕਆਊਟ ਵੀਡੀਓਜ਼ ਲਈ ਵੀ ਲੋਕਾਂ 'ਚ ਮਸ਼ਹੂਰ ਹਨ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਇਹ ਵਰਲਡ ਫੇਮਸ ਉਹ ਸ਼ਖ਼ਸੀਅਤ ਹੈ ਜੋ ਆਪਣੇ ਜਿੰਦਾ ਜੀ ਤਾਂ ਮਸ਼ਹੂਰ ਸੀ ਹੀ ਲੇਕਿਨ ਉਸਦੇ ਕਤਲ ਤੋਂ ਬਾਅਦ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਪੰਜਾਬ ਦੇ ਛੋਟੇ ਜਿਹੇ ਪਿੰਡ ਮੂਸਾ ਦਾ ਇਹ ਨੌਜਵਾਨ ਪੁੱਤ ਨਾ ਸਿਰਫ ਭਾਰਤ ਬਲਕਿ ਦੁਨੀਆਂ ਭਰ ਦੇ ਲੋਕਾਂ 'ਚ ਹਰਮਨ ਪਿਆਰਾ ਸੀ |

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਟਾਪ ਹੈਡਲਾਈਨ

ਮੋਗਾ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਮਲਜੀਤ ਬਰਾੜ ਨੂੰ ਜਾਨੋਂ ਮਾਰਨ ਦੀ ਧਮਕੀ, ਪਾਕਿਸਤਾਨ ਨੰਬਰ ਤੋਂ ਆਈ ਕਾਲ, ਮੱਚੀ ਹਲਚਲ
Punjab News: ਮੋਗਾ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਮਲਜੀਤ ਬਰਾੜ ਨੂੰ ਜਾਨੋਂ ਮਾਰਨ ਦੀ ਧਮਕੀ, ਪਾਕਿਸਤਾਨ ਨੰਬਰ ਤੋਂ ਆਈ ਕਾਲ, ਮੱਚੀ ਹਲਚਲ
ਅਬੋਹਰ ‘ਚ ਪਤੀ ਨੇ ਪਤਨੀ-ਬੱਚਿਆਂ ਨੂੰ ਨਹਿਰ ‘ਚ ਸੁੱਟਿਆ, ਖੁਦ ਵੀ ਮਾਰੀ ਛਾਲ; ਬਾਹਰ ਕੱਢਣ ‘ਤੇ ਕਿਹਾ– ਨਜ਼ਰ ਉਤਾਰ ਰਿਹਾ ਸੀ, ਪੁੱਤਰ ਰੁੜਿਆ
ਅਬੋਹਰ ‘ਚ ਪਤੀ ਨੇ ਪਤਨੀ-ਬੱਚਿਆਂ ਨੂੰ ਨਹਿਰ ‘ਚ ਸੁੱਟਿਆ, ਖੁਦ ਵੀ ਮਾਰੀ ਛਾਲ; ਬਾਹਰ ਕੱਢਣ ‘ਤੇ ਕਿਹਾ– ਨਜ਼ਰ ਉਤਾਰ ਰਿਹਾ ਸੀ, ਪੁੱਤਰ ਰੁੜਿਆ
ਜਲੰਧਰ ED ਦੀ ਡਿਜ਼ੀਟਲ ਅਰੈਸਟ ਠੱਗੀ ਮਾਮਲੇ 'ਚ ਵੱਡੀ ਕਾਰਵਾਈ: 5 ਰਾਜਾਂ ਦੇ 11 ਠਿਕਾਣਿਆਂ ‘ਤੇ ਛਾਪੇ, 7 ਕਰੋੜ ਦੀ ਠੱਗੀ ਕਰਨ ਵਾਲੀ ਮਾਸਟਰਮਾਈਂਡ ਗ੍ਰਿਫ਼ਤਾਰ
ਜਲੰਧਰ ED ਦੀ ਡਿਜ਼ੀਟਲ ਅਰੈਸਟ ਠੱਗੀ ਮਾਮਲੇ 'ਚ ਵੱਡੀ ਕਾਰਵਾਈ: 5 ਰਾਜਾਂ ਦੇ 11 ਠਿਕਾਣਿਆਂ ‘ਤੇ ਛਾਪੇ, 7 ਕਰੋੜ ਦੀ ਠੱਗੀ ਕਰਨ ਵਾਲੀ ਮਾਸਟਰਮਾਈਂਡ ਗ੍ਰਿਫ਼ਤਾਰ
Punjab News: CM ਮਾਨ ਨੇ 29 ਦਸੰਬਰ ਨੂੰ ਸੱਦ ਲਈ ਕੈਬਨਿਟ ਮੀਟਿੰਗ, ਕਈ ਅਹਿਮ ਫੈਸਲਿਆਂ 'ਤੇ ਲੱਗੀ ਮੋਹਰ
Punjab News: CM ਮਾਨ ਨੇ 29 ਦਸੰਬਰ ਨੂੰ ਸੱਦ ਲਈ ਕੈਬਨਿਟ ਮੀਟਿੰਗ, ਕਈ ਅਹਿਮ ਫੈਸਲਿਆਂ 'ਤੇ ਲੱਗੀ ਮੋਹਰ
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

DAV ਸਕੂਲ-BBMB ਤਲਵਾੜਾ ਵਿਵਾਦ ਪੁੱਜਿਆ ਚੰਡੀਗੜ੍ਹ, ਪ੍ਰਦਰਸ਼ਨ ਕਰਨ ਜਾ ਰਹੇ ਮੁਲਾਜ਼ਮਾਂ ਨੂੰ PU ਪੁਲਿਸ ਚੌਕੀ 'ਚ ਰੋਕਿਆ, ਜਾਣੋ ਪੂਰਾ ਮਾਮਲਾ!
DAV ਸਕੂਲ-BBMB ਤਲਵਾੜਾ ਵਿਵਾਦ ਪੁੱਜਿਆ ਚੰਡੀਗੜ੍ਹ, ਪ੍ਰਦਰਸ਼ਨ ਕਰਨ ਜਾ ਰਹੇ ਮੁਲਾਜ਼ਮਾਂ ਨੂੰ PU ਪੁਲਿਸ ਚੌਕੀ 'ਚ ਰੋਕਿਆ, ਜਾਣੋ ਪੂਰਾ ਮਾਮਲਾ!
ਬਰਨਾਲਾ 'ਚ ਜੋੜੇ ਨੇ ਕੀਤੀ ਖ਼ੁਦਕੁਸ਼ੀ: ਨੌਜਵਾਨ ਦੀ ਲਾਸ਼ ਲਟਕਦੀ ਮਿਲੀ, ਕੁੜੀ ਦੀ ਜ਼ਮੀਨ ਤੇ, ਇੱਕ ਦਿਨ ਪਹਿਲਾਂ ਹੀ NRI ਦੇ ਘਰ ਰਹਿਣ ਆਏ ਸਨ
ਬਰਨਾਲਾ 'ਚ ਜੋੜੇ ਨੇ ਕੀਤੀ ਖ਼ੁਦਕੁਸ਼ੀ: ਨੌਜਵਾਨ ਦੀ ਲਾਸ਼ ਲਟਕਦੀ ਮਿਲੀ, ਕੁੜੀ ਦੀ ਜ਼ਮੀਨ ਤੇ, ਇੱਕ ਦਿਨ ਪਹਿਲਾਂ ਹੀ NRI ਦੇ ਘਰ ਰਹਿਣ ਆਏ ਸਨ
Ola-Uber ਅਤੇ Rapido 'ਤੇ ਔਰਤਾਂ ਚੁਣ ਸਕਣਗੀਆਂ ਮਹਿਲਾ Cab Driver
Ola-Uber ਅਤੇ Rapido 'ਤੇ ਔਰਤਾਂ ਚੁਣ ਸਕਣਗੀਆਂ ਮਹਿਲਾ Cab Driver
ਬਿਸਤਰ ‘ਤੇ ਬੈਠਿਆ ਸੀ ਸਖਸ਼, ਅਚਾਨਕ 10ਵੀਂ ਮੰਜ਼ਿਲ ਤੋਂ ਫਿਸਲ ਕੇ 8ਵੇਂ ਫਲੋਰ ‘ਤੇ ਲਟਕਿਆ…ਇੱਕ ਘੰਟੇ ਤੱਕ ਹਵਾ 'ਚ ਅਟਕੀ ਰਹੀ ਜਾਨ
ਬਿਸਤਰ ‘ਤੇ ਬੈਠਿਆ ਸੀ ਸਖਸ਼, ਅਚਾਨਕ 10ਵੀਂ ਮੰਜ਼ਿਲ ਤੋਂ ਫਿਸਲ ਕੇ 8ਵੇਂ ਫਲੋਰ ‘ਤੇ ਲਟਕਿਆ…ਇੱਕ ਘੰਟੇ ਤੱਕ ਹਵਾ 'ਚ ਅਟਕੀ ਰਹੀ ਜਾਨ
Embed widget