ਪੜਚੋਲ ਕਰੋ
ਦੇਸ਼ 'ਚ Corona Cases ਦੀ ਰਫ਼ਤਾਰ ਤੇਜ਼, ਪਿਛਲੇ 24 ਘੰਟਿਆਂ 'ਚ 17 ਹਜ਼ਾਰ ਤੋਂ ਵੱਧ ਕੇਸ ਹੋਏ ਦਰਜ
Corona Cases in India: ਪਿਛਲੇ ਕੁਝ ਦਿਨਾਂ ਤੋਂ ਦੇਸ਼ 'ਚ ਕੋਰੋਨਾ ਸੰਕਰਮਣ ਦੀ ਰਫਤਾਰ ਇੱਕ ਵਾਰ ਫਿਰ ਵਧ ਗਈ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 17 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਮੰਤਰਾਲੇ ਵਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ ਦੇ 17,092 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ। ਜਦਕਿ 29 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 14,684 ਮਰੀਜ਼ ਠੀਕ ਹੋ ਗਏ ਹਨ। ਰਿਪੋਰਟ ਮੁਤਾਬਕ ਐਕਟਿਵ ਕੇਸ 1,09,568 ਹਨ।
ਹੋਰ ਵੇਖੋ






















