J&K's ਦੇ Udhampur 'ਚ 8 ਘੰਟਿਆਂ 'ਚ ਖੜ੍ਹੀ ਬੱਸ 'ਚ ਦੋ Blast, ਘਟਨਾ CCTV 'ਚ ਕੈਦ
Jammu Kashmir: ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਪਿਛਲੇ ਅੱਠ ਘੰਟਿਆਂ ਵਿੱਚ ਦੋ ਬੰਬ ਧਮਾਕਿਆਂ ਨੇ ਸਨਸਨੀ ਮਚਾ ਦਿੱਤੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਰਾਤ ਜੰਮੂ ਦੇ ਊਧਮਪੁਰ ਜ਼ਿਲੇ 'ਚ ਇਕ ਬੱਸ 'ਚ ਹੋਏ ਧਮਾਕੇ ਨੇ ਪੂਰੇ ਜ਼ਿਲੇ 'ਚ ਹੜਕੰਪ ਮਚਾ ਦਿੱਤਾ ਸੀ। ਇਸ ਧਮਾਕੇ 'ਚ 2 ਲੋਕ ਜ਼ਖਮੀ ਹੋ ਗਏ। ਬੱਸ ਦੇ ਆਲੇ-ਦੁਆਲੇ ਖੜ੍ਹੇ ਹੋਰ ਵਾਹਨ ਵੀ ਨੁਕਸਾਨੇ ਗਏ। ਪੁਲਿਸ ਨੇ ਧਮਾਕੇ ਦੇ ਅੱਤਵਾਦੀ ਕੋਣ ਤੋਂ ਇਨਕਾਰ ਨਹੀਂ ਕੀਤਾ ਹੈ। ਇਸੇ ਇਲਾਕੇ 'ਚ ਵੀਰਵਾਰ ਸਵੇਰੇ 6 ਵਜੇ ਇਕ ਹੋਰ ਧਮਾਕਾ ਹੋਇਆ। ਇਹ ਦੂਜਾ ਧਮਾਕਾ ਇਕ ਬੱਸ ਵਿਚ ਉਸੇ ਤਰ੍ਹਾਂ ਹੋਇਆ, ਜਿਸ ਤਰ੍ਹਾਂ ਬੁੱਧਵਾਰ ਸ਼ਾਮ ਨੂੰ ਊਧਮਪੁਰ ਦੇ ਇਕ ਪੈਟਰੋਲ ਪੰਪ 'ਤੇ ਖੜ੍ਹੀ ਇਕ ਬੱਸ ਵਿਚ ਹੋਇਆ ਸੀ। ਹਾਲਾਂਕਿ ਕੋਈ ਨੁਕਸਾਨ ਨਹੀਂ ਹੋਇਆ ਹੈ। ਇਸ ਤੋਂ ਬਾਅਦ ਸਾਰੀਆਂ ਸੁਰੱਖਿਆ ਏਜੰਸੀਆਂ ਅਲਰਟ 'ਤੇ ਹਨ।






















