Kuldeep Bishnoi ਨੇ Sonali Phogat ਦੇ ਸਹੁਰੇ ਪਰਿਵਾਰ ਨਾਲ ਕੀਤੀ ਮੁਲਾਕਾਤ
ਭਾਜਪਾ ਨੇਤਾ ਅਤੇ ਟਿਕਟੋਕ ਸਟਾਰ ਸੋਨਾਲੀ ਫੋਗਾਟ ਦੇ ਕਤਲ ਮਾਮਲੇ 'ਚ ਦੋ ਦਿਨ ਪਹਿਲਾਂ ਹੋਈ ਸਰਵਜਾਤੀ ਖਾਪ ਮਹਾਪੰਚਾਇਤ ਦੌਰਾਨ ਆਦਮਪੁਰ ਦੇ ਸਾਬਕਾ ਵਿਧਾਇਕ ਕੁਲਦੀਪ ਬਿਸ਼ਨੋਈ 'ਤੇ ਉੱਠੇ ਸਵਾਲਾਂ ਤੋਂ ਬਾਅਦ ਕੁਲਦੀਪ ਬਿਸ਼ਨੋਈ ਸੋਨਾਲੀ ਫੋਗਾਟ ਦੇ ਸਹੁਰੇ ਘਰ ਪਹੁੰਚੇ। ਉਨ੍ਹਾਂ ਨੇ ਸੰਤ ਨਗਰ ਸਥਿਤ ਸੋਨਾਲੀ ਦੇ ਸੁਹਰਾ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉਸ ਦੇ ਸਹੁਰਿਆਂ ਨੇ ਇਹ ਵੀ ਕਿਹਾ ਕਿ ਫੋਗਾਟ ਪਰਿਵਾਰ ਦਾ ਕੋਈ ਵੀ ਵਿਅਕਤੀ ਚੋਣ ਨਹੀਂ ਲੜੇਗਾ ਅਤੇ ਜੇਕਰ ਢਾਕਾ ਜਾਂ ਪੂਨੀਆ ਪਰਿਵਾਰ ਚੋਂ ਕਿਸੇ ਨੇ ਵੀ ਚੋਣ ਲੜਨੀ ਹੈ ਤਾਂ ਉਹ ਆਪਣੇ ਦਮ 'ਤੇ ਲੜਨ। ਇਸ ਦੌਰਾਨ ਕੁਲਦੀਪ ਬਿਸ਼ਨੋਈ ਫੋਗਾਟ ਪਰਿਵਾਰ ਦੇ ਮੈਂਬਰਾਂ ਨਾਲ 10 ਮਿੰਟ ਤੱਕ ਰਹੇ ਅਤੇ ਸਪੱਸ਼ਟ ਕਿਹਾ ਕਿ ਉਨ੍ਹਾਂ 'ਤੇ ਲੱਗੇ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹਨ ਅਤੇ ਆਦਮਪੁਰ ਉਪ ਚੋਣ ਤੋਂ ਬਾਅਦ ਦੋਸ਼ ਲਗਾਉਣ ਵਾਲੇ ਨਜ਼ਰ ਨਹੀਂ ਆਉਣਗੇ। ਹਾਲਾਂਕਿ ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕੀਤੀ ਅਤੇ ਨਾ ਹੀ ਇਸ ਮਾਮਲੇ 'ਤੇ ਮੀਡੀਆ ਸਾਹਮਣੇ ਆਪਣਾ ਪੱਖ ਪੇਸ਼ ਕੀਤਾ।






















