(Source: ECI/ABP News/ABP Majha)
CBI ਦੀ Raid ਮਗਰੋਂ ਸਿਸੋਦੀਆ ਦਾ ਬਿਆਨ
ਦਿੱਲੀ ਦੀ ਐਕਸਾਈਜ਼ ਪੌਲਿਸੀ ਮਾਮਲੇ 'ਚ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਦੇ ਘਰ 14 ਘੰਟੇ CBI ਦੀ ਰੇਡ ਚੱਲੀ। CBI ਆਪਣੇ ਨਾਲ ਸਿਸੋਦੀਆ ਦਾ ਕੰਪਿਊਟਰ, ਮੋਬਾਈਲ ਫੋਨ ਜ਼ਬਤ ਕਰ ਕੇ ਲੈ ਗਈ ਹੈ। ਸ਼ੁੱਕਰਵਾਰ ਸਵੇਰੇ ਸਾਢੇ 8 ਵਜੇ ਸੀਬੀਆਈ ਦੀ ਟੀਮ ਸਿਸੋਦੀਆ ਦੇ ਘਰ ਪਹੁੰਚੀ ਸੀ ਅਤੇ ਲਗਾਤਾਰ 14 ਘੰਟੇ ਰੇਡ ਚੱਲੀ। ਸਿਸੋਦੀਆ ਸਣੇ 7 ਸੂਬਿਆਂ ਚ ਸੀਬੀਆਈ ਵੱਲੋਂ ਰੇਡ ਕੀਤੀ ਗਈ ਸੀ। ਐਕਸਾਈਜ਼ ਪੌਲਿਸੀ ਮਾਮਲੇ 'ਚ ਸਿਸੋਦੀਆ ਸਣੇ 15 ਲੋਕਾਂ ਖਿਲਾਫ 17 ਅਗਸਤ ਨੂੰ ਹੀ FIR ਦਰਜ ਕਰ ਲਈ ਗਈ। FIR 'ਚ ਸਿਸੋਦੀਆ ਤੋਂ ਇਲਾਵਾ ਦਿੱਲੀ ਦੇ ਐਕਸਾਈਜ਼ ਕਮੀਸ਼ਨਰ ਰਹੇ ਦਿੱਲੀ ਦੇ ਆਬਕਾਰੀ ਕਮਿਸ਼ਨਰ ਰਹੇ ਅਰੁਣ ਗੋਪੀ ਕ੍ਰਿਸ਼ਨਾ, ਡਿਪਟੀ ਆਬਕਾਰੀ ਕਮਿਸ਼ਨਰ ਆਨੰਦ ਕੁਮਾਰ ਤਿਵਾੜੀ, ਸਹਾਇਕ ਆਬਕਾਰੀ ਕਮਿਸ਼ਨਰ ਪੰਕਜ ਭਟਨਾਗਰ ਸਮੇਤ 9 ਕਾਰੋਬਾਰੀ ਅਤੇ ਦੋ ਕੰਪਨੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਐਫਆਈਆਰ ਵਿੱਚ 16 ਨੰਬਰ 'ਤੇ ਅਣਪਛਾਤੇ ਸਰਕਾਰੀ ਸੇਵਕ ਅਤੇ ਨਿੱਜੀ ਵਿਅਕਤੀ ਦਾ ਜ਼ਿਕਰ ਹੈ। ਯਾਨੀ ਜਾਂਚ ਏਜੰਸੀ ਐਫਆਈਆਰ ਵਿੱਚ ਕੁਝ ਹੋਰ ਲੋਕਾਂ ਦੇ ਨਾਂ ਵੀ ਸ਼ਾਮਲ ਕਰ ਸਕਦੀ ਹੈ। ਉਧਰ ਰੇਡ ਤੋਂ ਬਾਅਦ ਸਿਸੋਦੀਆ ਕੇਂਦਰ ਸਰਕਾਰ ਤੇ ਭੜਕਦੇ ਨਜ਼ਰ ਆਏ। ਸਿਸੋਦੀਆ ਨੇ ਇਲਜ਼ਾਮ ਲਾਏ ਕਿ ਦਿੱਲੀ ਸਰਕਾਰ ਦੇ ਚੰਗੇ ਕੰਮਾਂ ਨੂੰ ਰੋਕਣ ਲਈ ਕੇਂਦਰ CBI ਦਾ ਇਸ਼ਤੇਮਾਲ ਕਰ ਰਹੀ ਹੈ ਪਰ ਸਿਸੋਦੀਆ ਨੇ ਦਮ ਭਰਿਆ ਉਹ ਡਰਨ ਵਾਲੇ ਨਹੀਂ।