Haryana Election Result 2024: ਹਰਿਆਣਾ ਦੇ ਤਿੰਨ ਜਿਲ੍ਹਿਆਂ 'ਚ ਹੋਈ ਗੜਬੜੀ, ਕਾਂਗਰਸ ਨੇ ਲਾਏ ਆਰੋਪ
ਹਰਿਆਣਾ ਦੇ ਤਿੰਨ ਜਿਲ੍ਹਿਆਂ 'ਚ ਹੋਈ ਗੜਬੜੀ, ਕਾਂਗਰਸ ਨੇ ਲਾਏ ਆਰੋਪ
ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਹਰਿਆਣਾ ਦੀਆਂ ਕੁਝ ਸੀਟਾਂ 'ਤੇ ਈਵੀਐਮ ਨਾਲ ਛੇੜਛਾੜ ਦੇ ਕਾਂਗਰਸੀ ਨੇਤਾਵਾਂ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ। ਕਾਂਗਰਸ ਨੇਤਾਵਾਂ ਨੇ ਦਾਅਵਾ ਕੀਤਾ ਸੀ ਕਿ ਈਵੀਐਮ ਮਸ਼ੀਨਾਂ ਵਿੱਚ ਬੈਟਰੀ ਚਾਰਜ ਦੀ ਵੱਖਰੀ ਸਥਿਤੀ ਕਾਰਨ ਵੱਖ-ਵੱਖ ਨਤੀਜੇ ਆਏ ਹਨ।
ਕਾਂਗਰਸੀ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਹਿਸਾਰ, ਮਹਿੰਦਰਗੜ੍ਹ ਅਤੇ ਪਾਣੀਪਤ ਜ਼ਿਲ੍ਹਿਆਂ ਤੋਂ ਈਵੀਐਮ ਸਬੰਧੀ ਸ਼ਿਕਾਇਤਾਂ ਆਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਈਵੀਐਮ ਦੀਆਂ ਬੈਟਰੀਆਂ 99 ਫੀਸਦੀ ਚਾਰਜ ਹੋਈਆਂ ਸਨ, ਉਨ੍ਹਾਂ ਵਿੱਚ ਕਾਂਗਰਸ ਦੇ ਉਮੀਦਵਾਰ ਹਾਰ ਗਏ ਹਨ, ਪਰ ਜਿਨ੍ਹਾਂ ਦੀਆਂ ਬੈਟਰੀਆਂ 60-70 ਫੀਸਦੀ ਚਾਰਜ ਹੋਈਆਂ ਸਨ, ਉਨ੍ਹਾਂ ਵਿੱਚ ਕਾਂਗਰਸ ਦੀ ਜਿੱਤ ਹੋਈ ਹੈ। ਚੋਣ ਕਮਿਸ਼ਨ ਦੇ ਸੂਤਰਾਂ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ






















