(Source: ECI/ABP News/ABP Majha)
ABP Sanjha 'ਤੇ ਵੇਖੋ, ਅਮਰਨਾਥ ਯਾਤਰਾ 'ਤੇ ਮੁੜ ਰੋਕ, ਹਰਿਆਣਾ ਦੇ ਨਾਰਨੌਲ 'ਚ ਸੜਕ ਹਾਦਸਾ, ਅਤੇ ਓਮਾਨ 'ਚ ਸਮੁੰਦਰ ਕੰਢੇ ਭਾਰਤੀ ਪਰਿਵਾਰ ਨਾਲ ਹਾਦਸਾ
ਮੁੜ ਤੋਂ ਰੋਕੀ ਗਈ ਅਮਰਨਾਥ ਯਾਤਰਾ, ਖਰਾਬ ਮੌਸਮ ਕਾਰਨ ਲਿਆ ਗਿਆ ਫੈਸਲਾ
ਅਮਰਨਾਥ ਯਾਤਰਾ ਤੇ ਮੁੜ ਤੋਂ ਰੋਕ ਲਗਾ ਦਿੱਤੀ ਗਈ ਹੈ...ਖਰਾਬ ਮੌਸਮ ਕਾਰਨ ਇਹ ਫੈਸਲਾ ਲਿਆ ਗਿਆ.... 8 ਜੁਲਾਈ ਨੂੰ ਬੱਦਲ ਫਟਣ ਨਾਲ 16 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ... 40 ਦੇ ਕਰੀਬ ਲਾਪਤਾ ਨੇ... ਹਾਲਾਂਕਿ ਇਸ ਹਾਦਸੇ ਦੇ ਤਿੰਨ ਦਿਨ ਬਾਅਦ ਮੁੜ ਤੋਂ ਅਮਰਨਾਥ ਯਾਤਰਾ ਬਹਾਲ ਕੀਤੀ ਗਈ ਸੀ.... ਪਰ ਹੁਣ ਖਰਾਬ ਮੌਸਮ ਨੂੰ ਦੇਖਦਿਆਂ ਮੁੜ ਤੋਂ ਯਾਤਰਾ ਨੂੰ ਰੋਕਣ ਦਾ ਫੈਸਲਾ ਲਿਆ ਗਿਆ।
ਹਰਿਆਣਾ ਦੇ ਨਾਰਨੌਲ 'ਚ ਦਰਦਨਾਕ ਹਾਦਸਾ, ਕਾਰ ਸਵਾਰ 5 ਨੌਜਵਾਨਾਂ ਦੀ ਮੌਤ
ਹਰਿਆਣਾ ਦੇ ਨਾਰਨੌਲ 'ਚ ਦਰਦਨਾਕ ਹਾਦਸਾ ਵਾਪਰਿਆ....ਹਾਦਸੇ 'ਚ ਕਾਰ ਸਵਾਰ 5 ਨੌਜਵਾਨਾਂ ਦੀ ਮੌਤ ਦੀ ਖਬਰ ਹੈ....ਜਾਣਕਾਰੀ ਮੁਤਾਬਕ ਸਿੰਘਾਣਾ ਰੋਡ ਤੇ ਬਣੇ ਫਲਾਈਓਵਰ ਨੇੜੇ ਕਾਰ ਹਾਦਸੇ ਦਾ ਸ਼ਿਕਾਰ ਹੋਈ...ਇਸ ਕਾਰ ਚ ਪੰਜ ਨੌਜਵਾਨ ਸਵਾਰ ਸਨ ਅਤੇ ਪੰਜਾਂ ਦੀ ਮੌਕੇ ਤੇ ਹੀ ਮੌਤ ਹੋ ਗਈ.....ਮ੍ਰਿਤਕ ਗੁਰੂਗ੍ਰਾਮ ਅਤੇ ਕੈਥਲ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ....ਇੱਕ ਸਮਾਗਮ ਚ ਸ਼ਾਮਿਲ ਹੋਣ ਤੋਂ ਬਾਅਦ ਇਹ ਵਾਪਸ ਪਰਤ ਰਹੇ ਸਨ...ਰਾਹ ਚ ਫਲਾਈਵੋਰ ਨੇੜੇ ਇਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਪੰਜੇ ਨੌਜਵਾਨਾਂ ਨੇ ਦਮ ਤੋੜ ਦਿੱਤਾ।
ਓਮਾਨ 'ਚ ਸਮੁੰਦਰ ਕੰਢੇ ਸੈਲਫੀ ਪਈ ਮਹਿੰਗੀ
ਭਾਰਤੀ ਪਰਿਵਾਰ ਦੇ ਤਿੰਨ ਮੈਂਬਰ ਸਮੁੰਦਰ ਚ ਡੁੱਬ ਗਏ...ਇਹ ਪਰਿਵਾਰ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ...ਦਿਲ ਦਹਿਲਾਉਣ ਵਾਲੀ ਵੀਡੀਓ ਸਾਹਮਣੇ ਆਈ ਹੈ...ਜਿਸ ਚ ਸਮੁੰਦਰ ਕੱਢੇ ਹਜ਼ਾਰਾਂ ਦੀ ਗਿਣਤੀ ਚ ਸੈਲਾਨੀ ਮਸਤੀ ਕਰਦੇ ਨਜ਼ਰ ਆ ਰਹੇ ਨੇ....ਸੈਲਫੀ ਖਿਚਵਾ ਰਹੇ ਨੇ...ਪਰ ਸਮੁੰਦਰ ਚ ਆਈ ਪਾਣੀ ਦੀ ਤੇਜ਼ ਲਹਿਰ ਖੁਸ਼ੀ ਨੂੰ ਮਾਤਮ ਚ ਬਦਲ ਦਿੰਦੀ ਹੈ...ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਅਚਾਨਕ ਸਮੁੰਦਰ ਕਿਨਾਰੇ ਖੜੇ ਲੋਕ ਸੈਲਫੀਆਂ ਖਿਚਵਾ ਰਹੇ ...ਅਚਾਨਕ ਪਾਣੀ ਦੀ ਤੇਜ਼ ਲਹਿਰ ਆਉੰਦੀ ਅਤੇ ਆਪਣੇ ਨਾਲ ਲੋਕਾਂ ਨੂੰ ਵਹਾਅ ਲੈ ਜਾਂਦੀ ਹੈ