Lok sabha election | BJP ਦੀ ਪਹਿਲੀ ਲਿਸਟ ਨੇ ਪਾਇਆ ਟਿਕਟ ਵਾਲਾ ਕਲੇਸ਼
Lok sabha election | BJP ਦੀ ਪਹਿਲੀ ਲਿਸਟ ਨੇ ਪਾਇਆ ਟਿਕਟ ਵਾਲਾ ਕਲੇਸ਼
#Loksabhaelection #Dineshbabbu #Kavitakhanna #Vinodkhanna #CMMann #PunjabBjp #Suniljakhar #PartapBajwa #PMModi #Punjab #BJP #abpsanjha #abpLive
ਬੀਜੇਪੀ ਵਿੱਚ ਵੀ ਪੈ ਗਿਆ ਪਹਿਲੀ ਲਿਸਟ ਦੇ ਨਾਲ ਹੀ ਟਿਕਟ ਦਾ ਕਲੇਸ਼, ਅਜਿਹਾ ਇਸ ਲਈ ਕਿਹਾ ਜਾ ਸਕਦਾ ਕਿਉਂਕਿ ਗੁਰਦਾਸਪੁਰ ਤੋਂ ਬਾਗੀ ਸੁਰ ਉੱਠਣ ਲੱਗੇ ਨੇ, ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਵੀ ਨਰਾਜ਼ਗੀ ਜਤਾ ਦਿੱਤੀ ਹੈ ਤੇ ਉਧਰ ਸਵਰਣ ਸਲਾਰੀਆ ਦੇ ਖ਼ਫਾ ਹੋਣ ਦੀਆਂ ਵੀ ਖ਼ਬਰਾਂ ਹਨ, ਬੀਜੇਪੀ ਨੇ ਸ਼ਨਿੱਚਰਵਾਰ ਰਾਤ ਨੂੰ 6 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ, ਜਿੰਨਾਂ ਵਿੱਚ ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਨੂੰ ਉਮੀਦਵਾਰ ਐਲਾਨਿਆ ਗਿਆ, ਬੱਸ ਇੰਨੇ ਦੀ ਦੇਰ ਸੀ ਕਿ ਬੀਜੇਪੀ ਦਾ ਗੜ੍ਹ ਬਣ ਚੁੱਕੇ ਗੁਰਦਾਸਪੁਰ ਤੋਂ ਬੀਜੇਪੀ ਦੀ ਲਿਸਟ ਖ਼ਿਲਾਫ ਬਾਗੀ ਸੁਰ ਉੱਠਣੇ ਸ਼ੁਰੂ ਹੋ ਗਏ ਹਨ,ਗੁਰਦਾਸਪੁਰ ਤੋਂ 4 ਵਾਰ MP ਰਹੇ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਵੀ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਹਨ , ਉਨ੍ਹਾਂ ਨੇ ਕਿਹਾ ਕਿ 26 ਸਾਲ ਤੋਂ ਉਹ ਲੋਕਾਂ ਦੀ ਸੇਵਾ ਕਰ ਰਹੇ ਨੇ ਅਤੇ
ਜੋ ਮੰਚ ਸਿਆਸਤ ਲੋਕਾਂ ਦੀ ਸੇਵਾ ਕਰਨ ਲਈ ਦੇ ਸਕਦਾ ਉਹ ਹੋਰ ਮੰਚ ਨਹੀਂ, ਨਾਲ ਹੀ ਇਹ ਦਾਅਵਾ ਵੀ ਕਰ ਗਏ ਕਿ 80 ਫੀਸਦ ਲੋਕ ਚਾਹੁੰਦੇ ਕਿ ਉਹ ਹੀ ਮੈਂਬਰ ਪਾਰਲੀਮੈਂਟ ਬਣਨ, ਹਲਾਕਿ ਇਹ ਵੀ ਕਿਹਾ ਕਿ ਉਨ੍ਹਾਂ ਨੇ ਅਜੇ ਤੈਅ ਨਹੀਂ ਕੀਤਾ ਕਿ ਉਹ ਅਜ਼ਾਦ ਚੋਣ ਲੜਨਗੇ ਜਾਂ ਫਿਰ ਕਿਸੇ ਪਾਰਟੀ ਨਾਲ ਜੁੜਨਗੇ, ਲਾਜ਼ਮ ਹੈ ਕਿ ਇਹ ਬਿਆਨ ਬੀਜੇਪੀ ਲਈ ਮੁਸ਼ਕਿਲ ਵਧਾਉਣ ਵਾਲਾ ਕਿਉਂਕਿ ਗੁਰਦਾਸਪੁਰ ਹੀ ਉਹ ਸੀਟ ਹੈ ਜਿੱਥੇ ਬੀਜੇਪੀ ਨੂੰ ਕੋਈ ਆਸ ਹੈ, ਨਹੀਂ ਤਾਂ ਬਾਕੀ ਪੰਜਾਬ ਵਿੱਚ ਤਾਂ ਬੀਜੇਪੀ ਦੀ ਸਿਆਸੀ ਧਰਾਤਲ ਡਾਵਾਂ ਡੋਲ ਹੈ |