ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਫਿਰੌਤੀ ਮੰਗਣ ਵਾਲੇ 2 ਆਰੋਪੀ ਗ੍ਰਿਫਤਾਰ
ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਫਿਰੌਤੀ ਮੰਗਣ ਵਾਲੇ 2 ਆਰੋਪੀ ਗ੍ਰਿਫਤਾਰ
ਫਤਿਹਗੜ੍ਹ ਸਾਹਿਬ ਤੋਂ ਬਿਪਨ ਭਾਰਦਵਾਜ ਦੀ ਰਿਪੋਰਟ
ਜਿਲਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਫਿਰੌਤੀ ਮੰਗਣ ਵਾਲੇ 2 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ। ਐਸਪੀਡੀ ਰਾਕੇਸ਼ ਯਾਦਵ ਨੇ ਦੱਸਿਆ ਕਿ ਉਹਨਾਂ ਨੂੰ ਅੰਕੁਰ ਮੜਕਨ ਵਾਸੀ ਬਡਾਲੀ ਆਲਾ ਸਿੰਘ ਨੇ ਸਕਾਇਤ ਦਿੱਤੀ ਸੀ ਕਿ ਉਹਨਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਫਿਰੋਤੀ ਦੇਣ ਦੇ ਲਈ ਫੋਨ ਕਾਲਾਂ ਆ ਰਹੀਆਂ ਹਨ, ਤੇ ਉਹਨਾਂ ਨੂੰ ਡਰਾਉਣ ਦੇ ਲਈ ਅਣਪਛਾਤੇ ਵਿਅਕਰੀਆਂ ਵੱਲੋਂ ਉਸਦੇ ਘਰ ਪਿੰਡ ਬਡਾਲੀ ਆਲਾ ਸਿੰਘ ਵਿਖੇ ਰਾਤ ਸਮੇਂ ਹਮਲਾ ਵੀ ਕੀਤਾ ਗਿਆ ਸੀ। ਜਿਸ ਤੋੰ ਬਾਅਦ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਅਤੇ ਆਰੋਪੀ ਪ੍ਰਿੰਸ ਕੁਮਾਰ ਵਾਸੀ ਸਮਾਣਾ, ਸਤਿੰਦਰ ਸਿੰਘ ਵਾਸੀ ਮੁਕਤਸਰ,ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ।





















