ABP Sanjha 'ਤੇ ਵੇਖੋ 12 ਸਤੰਬਰ 2022, ਸਵੇਰੇ 09:30 ਵਜੇ ਦੀਆਂ Headlines
NIA ਦੀ ਰਡਾਰ 'ਤੇ ਗੈਂਗਸਟਰ: NIA ਦੀ ਰਡਾਰ 'ਤੇ ਗੈਂਗਸਟਰ, ਦੇਸ਼ ਭਰ ਵਿੱਚ ਗੈਂਗਸਟਰਸ ਦੇ ਕਈ ਠਿਕਾਣਿਆਂ 'ਤੇ ਰੇਡ, ਪਿਛਲੀ ਕੁਝ ਜਾਂਚ 'ਚ ਗੈਂਗਸਟਰਸ ਦੇ ISI ਅਤੇ ਖਾਲਿਸਤਾਨੀ ਅੱਤਵਾਦੀਆਂ ਨਾਲ ਨੇਕਸਸ ਦੀ ਗੱਲ ਆਈ ਸੀ ਸਾਹਮਣੇ
ਮੂਸੇਵਾਲਾ ਕਤਲ ਕੇਸ 'ਚ ਇੱਕ ਹੋਰ ਕਾਬੂ: ਮੂਸੇਵਾਲਾ ਕਤਲ ਮਾਮਲੇ 'ਚ ਇੱਕ ਹੋਰ ਗ੍ਰਿਫਤਾਰੀ, ਸੰਦੀਪ ਕੇਕੜੇ ਦਾ ਭਰਾ ਬਿੱਟੂ ਸਿੰਘ ਗ੍ਰਿਫਤਾਰ ਮੂਸੇਵਾਲਾ ਦੀ ਰੇਕੀ ਕਰਨ ਦੇ ਇਲਜ਼ਾਮ, ਅੱਜ ਕੋਰਟ ਚ ਹੋਵੇਦੀ ਪੇਸ਼ੀ
ਮਾਨ ਸਰਕਾਰ ਖਿਲਾਫ ਕਿਸਾਨਾਂ ਦਾ ਮੋਰਚਾ: ਸੂਬੇ ਭਰ ਵਿੱਚ ਕਿਸਾਨ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਕਰਨਗੇ ਘਿਰਾਓ, ਵੱਖ-ਵੱਖ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਮੋਰਚਾ
ਬੰਦੀ ਸਿੱਖਾਂ ਲਈ ਡਟੀ SGPC: SGPC ਵੱਲੋਂ ਸੂਬੇ ਭਰ ਦੇ dc ਦਫਤਰਾਂ ਬਾਹਰ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਅੱਜ ਧਰਨਾ ਪ੍ਰਦਰਸ਼ਨ, ਕਾਲੇ ਕਪੜੇ ਅਤੇ ਜੰਜੀਰਾ ਬੰਨ ਕੇ ਪੰਜਾਬ ਸਰਕਾਰ ਦੇ ਰਵੱਈਏ ਖਿਲਾਫ ਕਰਨਗੇ ਪ੍ਰਦਰਸ਼ਨ
ਏਸ਼ੀਆ ਦਾ ਚੈਂਪੀਅਨ ਸ਼੍ਰੀਲੰਕਾ: 8 ਸਾਲਾਂ ਬਾਅਦ ਸ਼੍ਰੀਲੰਕਾ ਬਣਿਆ ਏਸ਼ੀਆ ਦਾ ਚੈਂਪੀਅਨ, ਫਾਈਨਲ 'ਚ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾਇਆ, ਪ੍ਰਮੋਦ ਮਦੁਸ਼ਨ ਨੇ 4 ਅਤੇ ਹਸਰੰਗਾ ਨੇ ਲਈਆਂ 3 ਵਿਕਟਾਂ