ABP Sanjha Headline: ਏਬੀਪੀ ਸਾਂਝਾ 'ਤੇ ਵੇਖੋ 04 ਅਗਸਤ ਸਵੇਰੇ 07:30 ਵਜੇ ਦੀਆਂ ਵੱਡੀਆਂ ਖ਼ਬਰਾਂ
PU ਦਾ ਨਹੀਂ ਹੋਵਗਾ ਕੇਂਦਰੀਕਰਨ !: ਪੰਜਾਬ ਯੂਨੀਵਰਸਿਟੀ ਚੰਡੀਗੜ ਦਾ ਨਹੀਂ ਹੋਵੇਗਾ ਕੇਂਦਰੀਕਰਨ, ਸੰਸਦ 'ਚ ਸਾਂਸਦ ਵਿਕਰਮਜੀਤ ਸਾਹਨੀ ਦੇ ਮੁੱਦਾ ਚੁਕਣ ਬਾਅਦ ਕੇਂਦਰ ਸਰਕਾਰ ਨੇ ਦਿੱਤਾ ਭਰੋਸਾ, ਕਿਹਾ ਕੇਂਦਰੀ ਯੂਨੀਵਰਸਿਟੀ 'ਚ ਤਬਦੀਲ ਕਰਨ ਦੀ ਕੋਈ ਯੋਜਨਾ ਨਹੀਂ
ਪੜਾਈ ਹੋ ਰਹੀ ਖਰਾਬ, ਹੱਲ ਕੱਢੋ ਸਰਕਾਰ: ਲਗਾਤਾਰ ਤੀਜੇ ਦਿਨ ਵੀ ਲਹਿਲ ਖੁਰਦ ਦੇ ਪਿੰਡ ਵਾਸੀਆਂ ਵਲੋਂ ਪ੍ਰਦਰਸ਼ਨ ਰਹੇਗਾ ਜਾਰੀ, ਪੰਜਾਬ ਸਰਕਾਰ ਖਿਲਾਫ ਕਰਨਗੇ ਅਰਥੀ ਫੂਕ ਮੁਜਾਹਰਾ, ਸਕੂਲ ਨੂੰ ਜਿੰਦਰਾ ਲਗਾ ਕੇ ਪ੍ਰਦਰਸ਼ਨ ਕਰ ਟੀਚਰਾਂ ਦੀ ਕਮੀ ਪੂਰੀ ਕਰਨ ਦੀ ਕਰ ਰਹੇ ਮੰਗ
ਕੁਲਦੀਪ ਬਿਸ਼ਨੋਈ ਫੜਨਗੇ BJP ਦਾ ਕਮਲ: ਹਰਿਆਣਾ 'ਚ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਬਿਸ਼ਨੋਈ ਅੱਜ ਬੀਜੇਪੀ ਚ ਹੋਣਗੇ ਸ਼ਾਮਲ, ਕੱਲ੍ਹ ਦਿੱਤਾ ਸੀ ਅਸਤੀਫਾ, ਪਾਰਟੀ ਪ੍ਰਧਾਨ ਨਾ ਬਣਾਏ ਜਾਣ ਤੋਂ ਚੱਲ ਰਹੇ ਸੀ ਨਾਰਾਜ਼
ਸੰਸਦ 'ਚ ਫਿਰ ਹੰਗਾਮੇ ਦੇ ਆਸਾਰ: ਨੈਸ਼ਨਲ ਹੈਰਾਲਡ ਕੇਸ ਚ ਅੱਜ ਫਿਰ ਸੰਸਦ ਚ ਹੰਗਾਮੇ ਦੇ ਆਸਾਰ, ਅੱਜ ਕਾਂਗਰਸ ਸੰਸਦੀ ਦਲ ਦੀ ਮੀਟਿੰਗ ਚ ਸਰਕਾਰ ਨੂੰ ਘੇਰਣ ਦੀ ਬਣੇਗੀ ਰਣਨੀਤੀ
ਕੌਮਨਵੈਲਥ 'ਚ ਭਾਰਤ ਦੇ 18 ਮੈਡਲ: ਕਾਮਨਵੈਲਥ ਗੇਮਸ 'ਚ ਭਾਰਤ ਨੂੰ ਹੁਣ ਤੱਕ 18 ਮੈਡਲ, ਛੇਵੇਂ ਦਿਨ ਭਾਰਤੀ ਟੀਮ ਨੂੰ 5 ਤਗਮੇ, ਜੂਡੋ 'ਚ ਤੂਲੀਕਾ ਨੇ ਜਿੱਤਿਆ ਸਿਲਵਰ, ਸਕਵਾਸ਼ 'ਚ ਸੌਰਵ ਦਾ ਕਮਾਲ