Patiala | ਏਬੀਪੀ ਸਾਂਝਾ ਦੀ ਖ਼ਬਰ ਦਾ ਅਸਰ,ਵੱਡੀ ਨਦੀ ਦੀ ਸਫ਼ਾਈ ਦਾ ਕੰਮ ਸ਼ੁਰੂ | ABP sanjha News Impact
Patiala | ਏਬੀਪੀ ਸਾਂਝਾ ਦੀ ਖ਼ਬਰ ਦਾ ਅਸਰ,ਵੱਡੀ ਨਦੀ ਦੀ ਸਫ਼ਾਈ ਦਾ ਕੰਮ ਸ਼ੁਰੂ | ABP sanjha News Impact
ਏਬੀਪੀ ਸਾਂਝਾ ਦੀ ਖ਼ਬਰ ਦਾ ਅਸਰ
ਵੱਡੀ ਨਦੀ ਦੀ ਸਫ਼ਾਈ ਦਾ ਕੰਮ ਸ਼ੁਰੂ
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਪ੍ਰਸ਼ਾਸਨ ਮੌਕੇ 'ਤੇ ਪੁੱਜਾ
ਹੜ੍ਹ ਰੋਕੂ ਪ੍ਰਬੰਧਾਂ ਦਾ ਲਿਆ ਜਾਇਜ਼ਾ
ਏਬੀਪੀ ਸਾਂਝਾ ਦੀ ਖਬਰ ਦਾ ਅਸਰ ਹੋਇਆ ਹੈ |
ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ,ਨਗਰ ਨਿਗਮ ਕਮਿਸ਼ਨਰ ਤੇ ਹੋਰ ਅਧਿਕਾਰੀ ਅੱਜ
ਅਰਾਈਮਾਜਰਾ ਨੇੜੇ ਵੱਡੀ ਨਦੀ ਦੇ ਪੁਲ ਦੇ ਕੋਲ (ਸਨੌਰ ਰੋਡ) ਤੇ ਦੌਰਾ ਕੀਤਾ ਹੈ
ਤੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ |
ਦਰਅਸਲ ਵੱਡੀ ਨਦੀ ਦੇ ਆਸ ਪਾਸ ਦੇ ਲੋਕ ਪਿਛਲੇ ਸਾਲ ਹੜ੍ਹਾਂ ਦੀ ਮਾਰ ਹੇਠ ਆਏ ਸਨ |
ਤੇ ਇਸ ਵਾਰ ਵੀ ਨਦੀ ਦੀ ਸਫਾਈ ਨਾ ਹੋਣ ਦੇ ਚਲਦਿਆਂ ਲੋਕਾਂ ਚ ਡਰ ਦਾ ਮਾਹੌਲ ਸੀ ਕਿ
ਜੇਕਰ ਇਸ ਵਾਰ ਵੀ ਨਦੀ ਚ ਵੱਧ ਪਾਣੀ ਜਾਂ ਹੜ੍ਹ ਆਇਆ ਤਾਂ ਉਨ੍ਹਾਂ ਦਾ ਭਾਰੀ ਨੁਕਸਾਨ ਹੋਵੇਗਾ |
ਇਸੀ ਖਦਸ਼ੇ ਦੇ ਚਲਦਿਆਂ ਲੋਕਾਂ ਨੇ ਆਪਣੇ ਘਰ ਦਾ ਸਾਮਾਨ ਘਰਾਂ ਦੀਆਂ ਛੱਤਾਂ 'ਤੇ ਚੜ੍ਹਾ ਲਿਆ |
ਲੋਕਾਂ ਦੀ ਇਸ ਪ੍ਰੇਸ਼ਾਨੀ ਤੇ ਚਿੰਤਾ ਦੀ ਖ਼ਬਰ abp ਸਾਂਝਾ ਨੇ ਪ੍ਰਮੁੱਖਤਾ ਨਾਲ ਚਲਾਈ
ਜਿਸਦਾ ਅਸਰ ਹੋਇਆ ਤੇ ਅੱਜ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ
ਨਦੀ ਤੇ ਇਲਾਕੇ ਦਾ ਜਾਇਜ਼ਾ ਲੈਣ ਪਹੁੰਚੇ |
ਉਨ੍ਹਾਂ ਜਾਣਕਾਰੀ ਦਿੱਤੀ ਕਿ ਵੱਡੀ ਨਦੀ ਦੇ ਵਿਚਕਾਰ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ |
ਤੇ ਲੋਕਾਂ ਨੂੰ ਕਿਸੇ ਵੀ ਗੱਲ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ |