Amritsar NRI Firing Case | ਅੰਮ੍ਰਿਤਸਰ - ਪੀੜਤ NRI ਸੁਖਚੈਨ ਸਿੰਘ ਦੇ ਸਹੁਰੇ ਸਮੇਤ 5 ਕਾਬੂ
Amritsar NRI Firing Case | ਅੰਮ੍ਰਿਤਸਰ - ਪੀੜਤ NRI ਸੁਖਚੈਨ ਸਿੰਘ ਦੇ ਸਹੁਰੇ ਸਮੇਤ 5 ਕਾਬੂ
ਅੰਮ੍ਰਿਤਸਰ NRI ਫ਼ਾਇਰਿੰਗ ਮਾਮਲਾ
NRI ਸੁਖਚੈਨ ਸਿੰਘ ਦੇ ਸਹੁਰੇ ਸਮੇਤ 05 ਕਾਬੂ
ਅੰਮ੍ਰਿਤਸਰ ਪੁਲਿਸ ਨੇ ਵਾਰਦਾਤ ਬਾਰੇ ਕੀਤੇ ਖ਼ੁਲਾਸੇ
ਅੰਮ੍ਰਿਤਸਰ ਦੇ ਪਿੰਡ ਦੁਬੁਰਜੀ ਚ NRI ਤੇ ਹੋਏ ਫਾਇਰਿੰਗ ਮਾਮਲੇ ਚ
ਪੁਲਿਸ ਨੇ ਪੀੜਤ ਸੂਖਚੈਨ ਸਿੰਘ ਦੇ ਸਹੁਰੇ ਸਮੇਤ 05 ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਹੈ |
ਜ਼ਿਕਰ ਏ ਖਾਸ ਹੈ ਕਿ ਬੀਤੇ ਦਿਨ 24 ਅਗਸਤ 2024 ਨੂੰ ਅੰਮ੍ਰਿਤਸਰ ਦੇ ਪਿੰਡ ਦੁਬੁਰਜੀ ਚ ਵਾਰਦਾਤ ਹੋਈ ਸੀ
ਜਿਥੇ 2 ਹਮਲਾਵਰਨਾ ਨੇ ਘਰ ਚ ਦਾਖਲ ਹੋ ਕੇ
ਪਰਿਵਾਰ ਸਾਹਮਣੇ NRI ਸੁਖਚੈਨ ਸਿੰਘ ਤੇ ਫਾਇਰਿੰਗ ਕੀਤੀ ਸੀ |
ਇਸ ਹਮਲੇ ਚ NRI ਗੰਭੀਰ ਜਖ਼ਮੀ ਹੋ ਗਿਆ | ਉਥੇ ਹੀ ਹਮਲੇ ਤੋਂ ਬਾਅਦ
ਪਰਿਵਾਰ ਨੇ NRI ਦੀ ਪਹਿਲੀ ਪਤਨੀ ਦੇ ਪਰਿਵਾਰ ਤੇ ਸ਼ੱਕ ਜਤਾਇਆ ਸੀ |
ਜਿਸ ਤੋਂ ਬਾਅਦ ਜਾਂਚ 'ਚ ਜੁੱਟੀ ਪੁਲਿਸ ਨੇ
ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਨਾਂ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਜਗਜੀਤ ਸਿੰਘ ਉਰਫ਼ ਜੱਗੂ
ਤੇ ਚਮਕੌਰ ਸਿੰਘ ਉਰਫ਼ ਛੋਟੂ ਵਾਸੀ ਤਰਨ ਤਾਰਨ
ਤੇ ਹੋਟਲ ਅੱਤਰੀ ਵਿੱਚ ਦੋਨਾਂ ਸੂਟਰਾਂ ਨੂੰ ਬਿਨਾਂ ਆਈ.ਡੀ ਪਰੂਵ ਲਏ ਕਮਰਾ ਦੇਣ ਵਾਲੇ
ਹੋਟਲ ਦੇ ਮਾਲਕ ਦਿਗੰਬਰ ਅੱਤਰੀ ਅਤੇ
ਮੈਨੇਜ਼ਰ ਅਭਿਲਾਕਸ਼ ਭਾਸਕਰ ਵਾਸੀ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਹੈ |
ਇਸੇ ਦੇ ਨਾਲ ਪੁਲਿਸ ਨੇ NRI ਸੁਖਚੈਨ ਸਿੰਘ ਦੀ ਪਹਿਲੀ ਪਤਨੀ ਦੇ ਪਿਤਾ
ਯਾਨੀ ਸਹੁਰੇ ਸਰਵਨ ਸਿੰਘ ਵਾਸੀ ਹੁਸਿਆਰਪੁਰ ਨੂੰ ਵੀ ਗ੍ਰਿਫਤਾਰ ਕੀਤਾ ਹੈ |
ਸਤੋਂ ਇਲਾਵਾ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਨਾਂ ਨੌਜ਼ਵਾਨਾਂ ਦੀ ਸਨਾਖ਼ਤ ਕਰ ਲਈ ਹੈ। ਜਿੰਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਿਸ ਵਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਵਾਰਦਾਤ ਦੀ ਵਜ੍ਹਾ ਬਾਰੇ ਵੱਡੇ ਖੁਲਾਸੇ ਕੀਤੇ ਹਨ |