ਦਿਲਬਾਗ ਸਿੰਘ ਦੀ ਗੱਡੀ 'ਚ ਬੰਬ ਲਾਉਣ ਵਾਲਾ ਦੂਜਾ ਮੁਲਜ਼ਮ ਵੀ ਗ੍ਰਿਫ਼ਤਾਰ
ਸਬ ਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਆਈਈਡੀ ਲਗਾਉਣ ਵਾਲਾ ਦੂਜਾ ਮੁਲਜਮ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ. ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਕਾਊਂਟਰ ਇੰਟੈਲੀਜੈੰਸ ਨਾਲ ਮਿਲ ਕੇ ਕੁੱਲੂ ਤੋਂ ਯੁਵਰਾਜ ਸਭਰਵਾਲ ਨੂੰ ਗ੍ਰਿਫਤਾਰ ਕੀਤਾ ਹੈ. ਜੋ ਕਿ ਅੰਮ੍ਰਿਤਸਰ ਦੇ ਰਤਨ ਸਿੰਘ ਚੌਕ ਦਾ ਰਹਿਣ ਵਾਲਾ ਹੈ। 15-16 ਅਗਸਤ ਦੀ ਦਰਮਿਆਨੀ ਰਾਤ ਨੂੰ ਦੀਪੂ ਤੇ ਯੁਵਰਾਜ ਨੇ ਦਿਲਬਾਗ ਸਿੰਘ ਦੀ ਬੋਲੈਰੋ ਗੱਡੀ 'ਤੇ ਆਈਈਡੀ ਫਿੱਟ ਕੀਤਾ ਸੀ,,,,ਜਿਸ ਦੀ CCTV ਫੁਟੇਜ ਵੀ ਸਾਹਨਣੇ ਆਈ ਸੀ,,,,,ਇਸ ਮਾਮਲੇ ਚ ਮੁਲਜ਼ਮ ਦੀਪੂ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਤੇ ਹੁਣ ਦੂਜਾ ਮੁਲਜ਼ਮ ਵੀ ਕਾਬੂ ਕਰ ਲਿਆ ਗਿਆ ਹੈ,,,,,,ਜਿਸ ਨੂੰ ਅਦਾਲਤ 'ਚ ਪੇਸ਼ ਕਰਕੇ ਅੰਮ੍ਰਿਤਸਰ ਪੁਲਸ ਨੇ 7 ਦਿਨਾਂ ਦਾ ਰਿਮਾਂਡ ਹਾਸਲ ਵੀ ਕਰ ਲਿਆ,.,,,,ਇਸ ਦੇ ਨਾਲ ਹੀ ਦਿਲਬਾਗ ਸਿੰਘ ਨੂੰ ਤਰੱਕੀ ਦੇ ਕੇ ਇੰਸਪੈਕਟਰ ਵੀ ਬਣਾ ਦਿੱਤਾ ਗਿਆ ਹੈ






















