ਏਜੰਸੀਆਂ ਪਾ ਰਹੀਆਂ ਨੇ ਅਕਾਲੀ ਦਲ ਵਿੱਚ ਫੁੱਟ ਬਲਵਿੰਦਰ ਸਿੰਘ ਭੂੰਦੜ ਨੇ ਕੀਤਾ ਖੁਲਾਸਾ
ਏਜੰਸੀਆਂ ਪਾ ਰਹੀਆਂ ਨੇ ਅਕਾਲੀ ਦਲ ਵਿੱਚ ਫੁੱਟ ਬਲਵਿੰਦਰ ਸਿੰਘ ਭੂੰਦੜ ਨੇ ਕੀਤਾ ਖੁਲਾਸਾ ਜਲੰਧਰ ਪੱਛਮੀ ਜ਼ਿਮਨੀ ਚੋਣ ’ਚ ਭਾਵੇਂ ‘ਆਪ’ ਨੇ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ ਹੈ ਪਰ ਪੰਜਾਬ ਤੇ ਪੰਥ ਦੀ ਸਿਆਸਤ ਨੂੰ ਪ੍ਰਭਾਵਿਤ ਕਰਨ ਵਾਲੀ ਹਾਰ ਦੀ ਚਰਚਾ ਜ਼ੋਰ ਫੜ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਨੇ ਭਾਵੇਂ ਸਿਰਫ਼ 1242 ਵੋਟਾਂ ਹੀ ਹਾਸਲ ਕੀਤੀਆਂ ਹਨ ਪਰ ਇਹ ਵੋਟਾਂ ਬਸਪਾ ਉਮੀਦਵਾਰ ਬਿੰਦਰ ਲਾਖਾ ਨਾਲੋਂ ਵੱਧ ਹਨ। ਸੁਖਬੀਰ ਬਾਦਲ ਦੇ ਧੜੇ ਨੇ ਬਸਪਾ ਉਮੀਦਵਾਰ ਦੀ ਹਮਾਇਤ ਕੀਤੀ ਸੀ, ਉਸ ਨੂੰ ਸਿਰਫ਼ 734 ਵੋਟਾਂ ਹੀ ਮਿਲੀਆਂ। ਲੋਕਾਂ ਵਿੱਚ ਚਰਚਾ ਹੈ ਕਿ ਇਸ ਵਿੱਚ ਬਸਪਾ ਦੀਆਂ ਕਿੰਨੀਆਂ ਵੋਟਾਂ ਹਨ ਤੇ ਸੁਖਬੀਰ ਬਾਦਲ ਦੇ ਧੜੇ ਦੀਆਂ ਕਿੰਨੀਆਂ ਹਨ।
ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਵੱਖ-ਵੱਖ ਬਿਆਨਾਂ ਵਿੱਚ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ‘ਤੱਕੜੀ’ ਨੂੰ ਛੱਡ ਚੁੱਕੇ ਹਨ ਤਾਂ ਉਹ ਫਿਰ ਪ੍ਰਧਾਨ ਕਿਹੜੀ ਚੀਜ਼ ਦੇ ਹਨ। ਆਗੂਆਂ ਨੇ ਕਿਹਾ ਕਿ ਚੋਣ ਨਿਸ਼ਾਨ ਨਾਲ ਹੀ ਹਰ ਪਾਰਟੀ ਦੀ ਪਛਾਣ ਹੁੰਦੀ ਹੈ। ਲੋਕਾਂ ਨੇ ਤਾਂ ਸਰਕਾਰੀ ਜ਼ਬਰ ਦੇ ਬਾਵਜੂਦ ਤੱਕੜੀ ਨੂੰ ਵੋਟਾਂ ਇਸ ਲਈ ਪਾਈਆਂ ਕਿਉਂਕਿ ਉਸ ਧਿਰ ਵੱਲ ਸੁਖਬੀਰ ਬਾਦਲ ਨਹੀਂ ਸਨ। ਲੋਕਾਂ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਸੁਖਬੀਰ ਬਾਦਲ ਤੋਂ ਬਿਨਾਂ ਵੀ ਪਾਰਟੀ ਵੱਧ ਵੋਟਾਂ ਲਿਜਾਣ ਦੀ ਸਮਰੱਥਾ ਰੱਖਦੀ ਹੈ।shiromani akali dal,shiromani akali dal live,shiromani akali dal history,shiromani akali dal leaders,shiromani akali dal amritsar,sriomani akali dal,shiromani akali dal achievements,shiromani akali dal sukhbir singh badal,today video shiromani akali dal big revolt,akali dal,akali dal history,sukhbir badal and akali dal,akali dal ch ladai,akali dal diveded,sukhbir badal akali dal,akali dal today news,akali dal ch bagawat,akali dal revolt today