ਦਿਨ ਦਿਹਾੜੇ ਚੋਰੀ ਦੀ ਵਾਰਦਾਤ, ਚੋਰਾਂ ਨੇ ਮਹਿਲਾ ਦਾ ਗਲ ਘੁੱਟ ਕੇ ਕਤਲ ਕੀਤਾ
ਦਿਨ ਦਿਹਾੜੇ ਚੋਰੀ ਦੀ ਵਾਰਦਾਤ, ਚੋਰਾਂ ਨੇ ਮਹਿਲਾ ਦਾ ਗਲ ਘੁੱਟ ਕੇ ਕਤਲ ਕੀਤਾ
ਫਿਰੋਜ਼ਪੁਰ ਅੰਦਰ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਚੋਰ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਹੁਣ ਤਾਂ ਚੋਰਾਂ ਨੇ ਘਰਾਂ ਅੰਦਰ ਵੀ ਦਾਖਲ ਹੋਣਾ ਸ਼ੁਰੂ ਕਰ ਦਿੱਤਾ ਹੈ। ਤਾਜੀ ਘਟਨਾ ਫਿਰੋਜ਼ਪੁਰ ਦੀ ਰੇਲਵੇ ਕਲੌਨੀ ਵਿੱਚ ਵਾਪਰੀ ਹੈ। ਜਿਥੇ ਚੋਰਾਂ ਨੇ ਇੱਕ ਘਰ ਅੰਦਰ ਦਾਖਲ ਹੋ ਚੋਰੀ ਕਰਦਿਆਂ ਇੱਕ ਔਰਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਹਰ ਪਖੋ ਮਾਮਲੇ ਦੀ ਜਾਂਚ ਕਰ ਰਹੀ ਹੈ।
ਫਿਰੋਜ਼ਪੁਰ ਦੀ ਰੇਲਵੇ ਕਲੌਨੀ ਵਿੱਚ ਚੋਰਾਂ ਵੱਲੋਂ ਇੱਕ ਘਰ ਅੰਦਰ ਦਾਖਲ ਹੋ ਇੱਕ ਔਰਤ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਬੇਟੇ ਨੇ ਦੱਸਿਆ ਕਿ ਉਹ ਸਵੇਰੇ ਕੰਮ ਤੇ ਗਿਆ ਸੀ। ਅਤੇ ਆਪਣੀ ਨੂੰ ਘਰ ਛੱਡ ਕੇ ਗੇਟ ਨੂੰ ਬਾਹਰੋਂ ਜਿੰਦਾ ਲਾਕੇ ਗਿਆ ਸੀ। ਜਦ ਉਹ ਘਰ ਵਾਪਸ ਆਇਆ ਤਾਂ ਗੇਟ ਦਾ ਜਿੰਦਾ ਟੁੱਟਿਆਂ ਹੋਇਆ ਸੀ। ਜਦ ਉਸਨੇ ਅੰਦਰ ਜਾਕੇ ਦੇਖਿਆ ਤਾਂ ਘਰ ਦਾ ਸਾਰਾ ਸਮਾਨ ਏਧਰ ਓਧਰ ਖਿਲਰਿਆ ਪਿਆ ਸੀ। ਅਤੇ ਇੱਕ ਕਮਰੇ ਅੰਦਰ ਉਸਦੀ ਮਾਂ ਦੀ ਲਾਸ਼ ਪਈ ਹੋਈ ਸੀ। ਜਿਸਦੇ ਗਲ ਵਿੱਚ ਕੱਪੜਾ ਲਪੇਟਿਆ ਹੋਇਆ ਸੀ। ਅਤੇ ਘਰੋਂ ਕੁੱਝ ਨਗਦੀ ਵੀ ਗਾਇਬ ਸੀ। ਜਿਸਤੋਂ ਬਾਅਦ ਉਸਨੇ ਪੁਲਿਸ ਨੂੰ ਇਤਲਾਹ ਦਿੱਤੀ।