ਕੁੱਟਮਾਰ ਦਾ ਸ਼ਿਕਾਰ ਹੋਏ ਸਿਹਤ ਵਿਭਾਗ ਦੇ ਕਰਮਚਾਰੀ ਆਏ ਸਾਹਮਣੇ |abp sanjha|
ਕੁੱਟਮਾਰ ਦਾ ਸ਼ਿਕਾਰ ਹੋਏ ਸਿਹਤ ਵਿਭਾਗ ਦੇ ਕਰਮਚਾਰੀ ਆਏ ਸਾਹਮਣੇ |abp sanjha|
ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਹੋਇਆ ਹਮਲਾ ਕੁਟਾਪਾ ਐਕਟ ਦੇ ਅਧੀਨ ਕਰਨ ਗਏ ਸੀ ਚਲਾਨ ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਗੋਨੀਆਨਾ ਰੋਡ ਤੇ ਕੁਟਾਪਾ ਐਕਟ ਅਧੀਨ ਸਿਹਤ ਵਿਭਾਗ ਦੇ ਮੁਲਾਜ਼ਮ ਦੁਕਾਨਾਂ ਤੇ ਚੈਕਿੰਗ ਕਰਨ ਗਏ ਸੀ ਤਾਂ ਸ਼੍ਰੀ ਮੁਕਤਸਰ ਸਾਹਿਬ ਦੇ ਇੱਕ ਕਰਿਆਨੇ ਦੀ ਦੁਕਾਨ ਤੇ ਜਦੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੁਕਾਨ ਦੀ ਚੈਕਿੰਗ ਕੀਤੀ ਤਾਂ ਦੁਕਾਨਦਾਰ ਵਿਖਾਈਦਾ ਵੱਲੋਂ ਕਿਹਾ ਗਿਆ ਕਿ ਮੈਂ ਸਿਗਰਟ ਨਹੀਂ ਵੇਚਦਾ ਪਰ ਜਦੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੁਕਾਨ ਦੀ ਚੈਕਿੰਗ ਕੀਤੀ ਤਾਂ ਕਈ ਥਾਵਾਂ ਤੇ ਉਹਨਾਂ ਨੂੰ ਸਿਗਰਟ ਬੀੜੀ ਦੇ ਬੰਡਲ ਮਿਲੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਉਸਨੂੰ ਚਲਾਨ ਕੱਟਣ ਲਈ ਕਿਹਾ ਤਾਂ ਦੁਕਾਨਦਾਰ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਉਧਰ ਦੁਕਾਨਦਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਿਹਤ ਵਿਭਾਗ ਦੀ ਅਧਿਕਾਰੀ ਸਰਕਾਰੀ ਨਾ ਤਾਂ ਗੱਡੀ ਤੇ ਆਏ ਸਿਰਫ ਮੋਟਰਸਾਈਕਲਾਂ ਤੇ ਆਏ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਤਾਂ ਉਹਨਾਂ ਨੇ ਆਪਣਾ ਪਹਿਚਾਣ ਪੱਤਰ ਨਹੀਂ ਦਿਖਾਇਆ ਤਾਂ ਮੈਨੂੰ ਸ਼ੱਕ ਹੋਇਆ ਕੀ ਤੇ ਸਰਕਾਰੀ ਅਧਿਕਾਰੀ ਨਹੀਂ ਹੋ ਸਕਦੇ ਤਾਂ ਮੈਂ ਉਹਨਾਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੇ ਵੀ ਆਪਣੇ ਮੋਬਾਇਲ ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਜਦੋਂ ਮੈਂ ਉਹਨਾਂ ਦਾ ਮੋਬਾਈਲ ਖੋਹਿਆ ਤਾਂ ਉਹਨਾਂ ਨੇ ਮੇਰੇ ਤੇ ਹੱਥ ਚੱਕਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਵੀ ਉਹਨਾਂ ਨਾਲ ਹੱਥੋ ਪਾਈ ਹੋ ਗਿਆ ਨਾਲ ਹੀ ਦੁਕਾਨਦਾਰ ਦੀ ਪਤਨੀ ਨੇ ਕਿਹਾ ਕਿ ਮੈਂ ਤੇ ਮੇਰਾ ਪਤੀ ਗੋਨੇਆਲੇ ਰੋਡ ਤੇ ਕਰਿਆਨੇ ਦੁਕਾਨ ਕਰਦੇ ਆਂ ਤੇ ਸਾਡਾ ਘਰ ਵੀ ਦੁਕਾਨ ਦੇ ਵਿੱਚ ਹੀ ਹ ਜਦੋਂ ਚਾਰ ਵਿਅਕਤੀ ਆਏ ਤਾਂ ਉਹਨਾਂ ਵੱਲੋਂ ਚਲਾਨ ਕੱਟਣ ਦੀ ਗੱਲ ਕਹੀ ਅਸੀਂ ਕਿਹਾ ਚਲਾਨ ਕੱਟ ਲਈ ਕਿਹਾ ਤਾਂ ਇੱਕ ਮੁਲਾਜ਼ਮ ਸਾਡੇ ਦੁਕਾਨ ਵਿੱਚ ਲੱਗੇ ਪਰਦੇ ਦੇ ਵਿੱਚੋਂ ਸਾਡੇ ਘਰ ਵੱਲ ਦੇਖਣ ਲੱਗ ਗਿਆ ਅਸੀਂ ਜਦੋਂ ਉਹਨਾਂ ਨੂੰ ਰੋਕਣਾ ਚਾਹਿਆ ਤਾਂ ਉਹ ਪੁੱਠਾ ਸਿੱਧਾ ਬੋਲਣ ਲੱਗ ਗਏ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨਾਂ ਅਧਿਕਾਰੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਉਧਰ ਥਾਣਾ ਸਿਟੀ ਦੇ ਐਸਐਚ ਓ ਜਸਕਰਨਦੀਪ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਜਾਂਚ ਕਰ ਰਹੇ ਜੋ ਵੀ ਜਾਂਚ ਵਿੱਚ ਆਵੇਗਾ ਉਸ ਤੇ ਕਾਰਵਾਈ ਕੀਤੀ ਜਾਵੇਗੀ।