Amritsar Airport 'ਤੇ ਯਾਤਰੀ ਕੋਲੋਂ 10.14 ਲੱਖ ਰੁਪਏ ਦੀ Foreign currency ਬਰਾਮਦ
Amritsar Airport: ਸਥਾਨਿਕ ਸ਼ਹਿਰ ਚ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਵਿਦੇਸ਼ੀ ਕਰੰਸੀ ਦੇ ਤਸਕਰ ਨੂੰ ਕਾਬੂ ਕੀਤਾ ਹੈ। ਅੰਮ੍ਰਿਤਸਰ ਕਸਟਮ ਵਿਭਾਗ ਨੇ ਲੰਡਨ ਤੋਂ ਪਰਤੇ ਇਕ ਵਿਦੇਸ਼ੀ ਯਾਤਰੀ ਕੋਲੋਂ ਲੱਖਾਂ ਰੁਪਏ ਦੀ ਵਿਦੇਸ਼ੀ ਅਤੇ ਭਾਰਤੀ ਕਰੰਸੀ ਜ਼ਬਤ ਕੀਤੀ ਹੈ। ਕਸਟਮ ਵਿਭਾਗ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੰਡਨ ਦੀ ਫਲਾਈਟ ਏਅਰਪੋਰਟ 'ਤੇ ਉਤਰੀ। ਯਾਤਰੀਆਂ ਦੇ ਸਮਾਨ ਦੀ ਐਕਸਰੇ ਚੈਕਿੰਗ ਦੌਰਾਨ ਲੰਡਨ ਦੇ ਇਕ ਨਾਗਰਿਕ ਦੇ ਸਮਾਨ 'ਚੋਂ ਕਰੰਸੀ ਮਿਲੀ। ਜਦੋਂ ਉਸ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਵਿਦੇਸ਼ੀ ਯੂਰੋ ਅਤੇ ਭਾਰਤੀ ਕਰੰਸੀ ਦੋਵੇਂ ਬਰਾਮਦ ਹੋਈਆਂ। ਕਸਟਮ ਵਿਭਾਗ ਨੇ ਵਿਦੇਸ਼ੀ ਯਾਤਰੀ ਤੋਂ ਨੋਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੰਗੀ, ਪਰ ਉਹ ਕੁਝ ਵੀ ਦੱਸਣ ਤੋਂ ਅਸਮਰੱਥ ਰਿਹਾ। ਇਸ ਤੋਂ ਬਾਅਦ ਵਿਦੇਸ਼ੀ ਨਾਗਰਿਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।






















