ਗੱਡੀ ਚੋਰੀ ਕਰ ਕੇ ਫਰਾਰ ਹੋ ਰਿਹਾ ਚੋਰ ਲੋਕਾਂ ਨੇ ਕੀਤਾ ਕਾਬੂ
ਗੱਡੀ ਚੋਰੀ ਕਰ ਕੇ ਫਰਾਰ ਹੋ ਰਿਹਾ ਚੋਰ ਲੋਕਾਂ ਨੇ ਕੀਤਾ ਕਾਬੂ
ਖੰਨਾ ਵਿਖੇ ਗੱਡੀ ਚੋਰੀ ਕਰਨ ਲੱਗੇ ਚੋਰ ਨੂੰ ਲੋਕਾਂ ਨੇ ਫੜ੍ਹ ਕੇ ਕੁਟਾਪਾ ਚਾੜ੍ਹਿਆ। ਇਸ ਚੋਰ ਕੋਲੋਂ ਮੋਬਾਇਲ ਅਤੇ ਹੋਰ ਸਾਮਾਨ ਬਰਾਮਦ ਹੋਇਆ। ਇਸਨੇ ਕਈ ਵਾਰਦਾਤਾਂ ਮੰਨੀਆਂ। ਇਸਦੇ ਨਾਲ ਹੀ ਲੋਕਾਂ ਨੇ ਲਗਾਤਾਰ ਵੱਧ ਰਹੀਆਂ ਵਾਰਦਾਤਾਂ ਉਪਰ ਵੀ ਰੋਸ ਜਤਾਇਆ। ਟਰਾਂਸਪੋਰਟ ਯੂਨੀਅਨ ਪ੍ਰਧਾਨ ਨੇ ਦੱਸਿਆ ਕਿ ਜਦੋਂ ਓਹਨਾਂ ਨੇ ਗੱਡੀ ਚ ਬਾਹਰੀ ਵਿਅਕਤੀ ਬੈਠਾ ਦੇਖਿਆ ਤਾਂ ਤੁਰੰਤ ਉਸਨੂੰ ਕਾਬੂ ਕੀਤਾ ਗਿਆ। ਓਹਨਾਂ ਕਿਹਾ ਕਿ ਇਸ ਯੂਨੀਅਨ ਚੋਂ 26 ਜੂਨ ਤੋਂ ਇੱਕ ਡਰਾਈਵਰ ਗੱਡੀ ਸਮੇਤ ਪਹਿਲਾਂ ਹੀ ਅਗਵਾ ਕੀਤਾ ਹੋਇਆ ਹੈ ਜਿਸਦਾ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਦੂਜੇ ਪਾਸੇ ਮੌਕੇ ਤੇ ਪੁੱਜੇ ਪੁਲਸ ਮੁਲਾਜਮ ਨੇ ਕਿਹਾ ਕਿ ਓਹਨਾਂ ਦੀ ਡਿਊਟੀ 112 ਵ੍ਹੀਕਲ ਉਪਰ ਹੈ। ਓਹ ਚੋਰ ਨੂੰ ਲੈਕੇ ਸਿਟੀ 1 ਥਾਣਾ ਜਾ ਰਹੇ ਹਨ।






















