Garhshankar Dera News | ਪਿੰਡ ਲਸਾੜਾ 'ਚ ਡੇਰੇ 'ਤੇ ਕਬਜ਼ੇ ਲਈ - ਸਾਧ ਸੇਵਾਦਾਰ ਦੀ ਬੁਰੀ ਤਰ੍ਹਾਂ ਕੁੱਟਮਾਰ
Garhshankar Dera News | ਪਿੰਡ ਲਸਾੜਾ 'ਚ ਡੇਰੇ 'ਤੇ ਕਬਜ਼ੇ ਲਈ - ਸਾਧ ਸੇਵਾਦਾਰ ਦੀ ਬੁਰੀ ਤਰ੍ਹਾਂ ਕੁੱਟਮਾਰ
ਪਿੰਡ ਲਸਾੜਾ 'ਚ ਡੇਰੇ ਦੇ ਸਾਧ ਸੇਵਾਦਾਰ 'ਤੇ ਹਮਲਾ
ਸਾਧ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ
'ਡੇਰੇ 'ਤੇ ਕਬਜ਼ਾ ਕਰਨਾ ਚਾਹੁੰਦੇ ਸਨ ਹਮਲਾਵਰ'
ਘਟਨਾ ਦੀ ਸੀਸੀਟੀਵੀ ਫੁਟੇਜ਼ ਆਈ ਸਾਹਮਣੇ
ਗੜ੍ਹਸ਼ੰਕਰ ਦੇ ਪਿੰਡ ਲਸਾੜਾ ਦੇ ਡੇਰਾ ਥਪਲ ਕਿਲ੍ਹਾ ਦੇ
ਮੁੱਖ ਸੇਵਾਦਾਰ ਸੀਤਾ ਰਾਮ ਦਾਸ ਉੱਪਰ ਹਮਲਾ ਹੋਇਆ ਹੈ |
ਦਸਿਆ ਜਾ ਰਿਹਾ ਹੈ ਕਿ ਕਰੀਬ 2 ਦਰਜਨ ਵਿਅਕਤੀਆਂ ਨੇ ਡੇਰੇ ਤੇ ਕਬਜ਼ਾ ਕਰਨ ਦੀ ਨੀਅਤ ਨਾਲ
ਸਾਧ ਦੀ ਕੁੱਟਮਾਰ ਕੀਤੀ | ਘਟਨਾ ਦੀ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ |
ਸਿਵਿਲ ਹਸਪਤਾਲ ਗੜ੍ਹਸ਼ੰਕਰ ਦੇ ਵਿੱਚ ਜ਼ੇਰੇ ਇਲਾਜ਼ ਸਾਧ ਸੀਤਾ ਰਾਮ ਦਾਸ ਦਾ ਕਹਿਣਾ ਹੈ ਕਿ
ਉਹ ਡੇਰੇ ਤੇ ਸੇਵਾ ਨਿਭਾਅ ਰਿਹਾ ਸੀ ਕਿ 25 ਦੇ ਕਰੀਬ ਵਿਅਕਤੀ ਡੇਰੇ ਦੇ ਬਾਹਰ ਪਹੁੰਚ ਕੇ ਪਹਿਲਾਂ ਗਾਲੀ ਗਲੌਚ ਕਰਨ ਲੱਗ ਪਏ
ਅਤੇ ਜਦੋਂ ਉਹ ਬਾਹਰ ਨਿਕਲੇ ਤਾਂ ਉਨ੍ਹਾਂ ਤੇ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ |
ਹਮਲਾਵਰ ਡੇਰੇ ਨੂੰ ਖਾਲੀ ਕਰਨ ਦੀ ਧਮਕੀ ਦੇ ਰਹੇ ਸਨ |
ਸਮਰਥਕਾਂ ਨੇ ਡੇਰੇ ਦੇ ਮੁੱਖ ਸੇਵਾਦਾਰ ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਦੇ ਵਿਰੁੱਧ ਸੱਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।