Ghaggar Water Level Alert | ਤੇਜ਼ੀ ਨਾਲ ਵੱਧ ਰਿਹਾ ਪਾਣੀ ਦਾ ਪੱਧਰ - ਮੁੜ ਤਬਾਹੀ ਮਚਾਏਗਾ ਘੱਗਰ ?
Ghaggar Water Level Alert | ਤੇਜ਼ੀ ਨਾਲ ਵੱਧ ਰਿਹਾ ਪਾਣੀ ਦਾ ਪੱਧਰ - ਮੁੜ ਤਬਾਹੀ ਮਚਾਏਗਾ ਘੱਗਰ ?
ਘੱਗਰ 'ਚ ਤੇਜ਼ੀ ਨਾਲ ਵੱਧ ਰਿਹਾ ਪਾਣੀ ਦਾ ਪੱਧਰ
ਮੁੜ ਤਬਾਹੀ ਮਚਾਏਗਾ ਦਰਿਆ ਘੱਗਰ ?
20 ਘੰਟਿਆਂ 'ਚ 8 ਫੁੱਟ ਪਾਣੀ ਪੱਧਰ ਵਧਿਆ
ਘੱਗਰ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ
ਬੀਤੇ ਦਿਨਾਂ ਤੋਂ ਪਹਾੜਾਂ ਚ ਹੋ ਰਹੀ ਬਾਰਿਸ਼ ਕਾਰਨ ਘੱਗਰ ਨਦੀ ਦਾ ਪਾਣੀ ਦਾ ਪੱਧਰ ਮੁੜ ਵਧਣ ਲੱਗਾ ਹੈ
ਜਿਸ ਕਾਰਨ ਘੱਗਰ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ |
ਘੱਗਰ ਦਾ ਪਾਣੀ ਪੱਧਰ ਇਕ ਦਿਨ ਚ 726 ਫੁੱਟ ਤੋਂ 734 ਫੁੱਟ ਤੱਕ ਪਹੁੰਚ ਗਿਆ |
ਘੱਗਰ ਦਰਿਆ ਵਿੱਚ ਖਤਰੇ ਦਾ ਨਿਸ਼ਾਨ 747 ਫੁੱਟ ਤੇ ਹੈ |ਜਿਸ ਕਾਰਨ ਚਿੰਤਾ ਸੁਭਾਵਿਕ ਹੈ |
ਜ਼ਿਕਰ ਏ ਖਾਸ ਹੈ ਕਿ ਪਿਛਲੇ ਸਾਲ ਘੱਗਰ ਦਰਿਆ ਦੇ ਪਾਣੀ ਨੇ ਮੂਨਕ ਅਤੇ ਖਨੌਰੀ ਇਲਾਕੇ
ਵਿੱਚ ਖ਼ਤਰਨਾਕ ਤਬਾਹੀ ਮਚਾਈ ਸੀ, 15 ਦੇ ਕਰੀਬ ਪਿੰਡ ਡੁੱਬ ਗਏ ਸਨ ਤੇ ਵੱਡਾ ਮਾਲੀ ਨੁਕਸਾਨ ਹੋਇਆ ਸੀ |
ਅਜਿਹੇ ਚ ਇਸ ਵਾਰ ਵੀ ਲੋਕਾਂ ਚ ਡਰ ਦਾ ਮਾਹੌਲ ਹੈ | ਜਦਕਿ ਪ੍ਰਸ਼ਾਸਨ ਵਲੋਂ ਹਰ ਸਥਿਤੀ ਨਾਲ ਨਿਪਟਣ
ਦੇ ਪੁਖਤਾ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ |