ਪੜਚੋਲ ਕਰੋ
IAS ਸੰਜੇ ਪੋਪਲੀ ਦੇ ਘਰੋਂ ਮਿਲੀਆਂ ਸੋਨੇ ਦੀਆਂ ਇੱਟਾਂ ਤੇ ਬਿਸਕੁਟ
ਚੰਡੀਗੜ੍ਹ: ਸੰਜੇ ਪੋਪਲੀ (IAS Sanjay Popli) ਭ੍ਰਿਸ਼ਟਾਚਾਰ ਮਾਮਲੇ 'ਚ ਬੁਰੀ ਤਰ੍ਹਾਂ ਘਿਰ ਗਏ ਹਨ। ਪੰਜਾਬ ਵਿਜਿਲੈਂਸ (Punjab Vigilance) ਨੂੰ IAS ਸੰਜੇ ਪੋਪਲੀ ਦੀ ਚੰਡੀਗੜ੍ਹ ਰਿਹਾਇਸ਼ ਤੋਂ 12 ਕਿਲੋਂ ਸੋਨਾ ਮਿਲਿਆ ਹੈ। ਇਸ ਵਿੱਚ ਸੋਨੇ ਦੇ ਬਿਸਕੁਟ ਅਤੇ 1-1 ਕਿੱਲੋ ਦੀਆਂ ਦੋ ਇੱਟਾਂ ਸ਼ਾਮਲ ਹਨ। ਇਸ ਦੇ ਨਾਲ ਹੀ 3 ਕਿੱਲੋ ਚਾਂਦੀ ਅਤੇ 4 ਆਈਫੋਨ ਤੋਂ ਇਲਾਵਾ ਕੀਮਤੀ ਸਮਾਨ ਬਰਾਮਦ ਹੋਇਆ ਹੈ। 20 ਜੂਨ ਨੂੰ ਵਿਜਿਲੈਂਸ ਵਿਭਾਗ ਨੇ ਆਈਏਐਸ ਸੰਜੇ ਪੋਪਲੀ ਨੂੰ ਭ੍ਰਿਸ਼ਟਾਚਾਰ ਦੇ ਆਰੋਪਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ 'ਤੇ ਸੀਵਰੇਜ ਠੇਕੇਦਾਰਾਂ ਤੋਂ ਰਿਸ਼ਵਤ ਲੈਣ ਦੇ ਇਲਜ਼ਾਮ ਲਗੇ ਹਨ। ਉਨ੍ਹਾਂ ਦੀ ਇੱਕ ਰਿਕਾਰਡਿੰਗ ਸਾਹਮਣੇ ਆਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਹੋਰ ਵੇਖੋ






















