Moga 'ਚ ਖੌਫ਼ਨਾਕ ਹਾਦਸਾ : ਉਡਦੀ ਹੋਈ Car ਦਰੱਖਤ 'ਤੇ ਲਟਕੀ
ਮੋਗਾ 'ਚ ਖੌਫ਼ਨਾਕ ਹਾਦਸਾ
ਰੇਹੜੀ ਵਾਲੇ ਨੂੰ ਬਚਾਉਂਦੇ ਹੋਏ ਵਾਪਰਿਆ ਹਾਦਸਾ
ਅਸੰਤੁਲਿਤ ਕਾਰ ਉਡਦੀ ਹੋਈ ਦਰੱਖਤ 'ਤੇ ਲਟਕੀ
ਖੌਫ਼ਨਾਕ ਹਾਦਸੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ ਮੋਗਾ ਤੋਂ
ਜਿਥੇ ਮਾਣੂਕੇ ਬਸ ਸਟੈਂਡ ਨਜਦੀਕ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ |
ਹਾਦਸਾ ਵੀ ਇੰਨਾ ਜ਼ਬਰਦਸਤ ਕਿ ਕਾਰ ਉੱਛਲ ਕੇ ਦੀਵਾਰ 'ਤੇ ਜਾ ਚੜੀ |
ਜਾਣਕਾਰੀ ਮੁਤਾਬਕ ਤੇਜ ਰਫਤਾਰ ਕਾਰ ਸਾਹਮਣੇ ਤੋਂ ਆ ਰਹੇ ਰੇਹੜੀ ਵਾਲੇ ਨੂੰ ਬਚਾਉਂਦੇ ਹੋਏ ਆਪਣਾ ਸੰਤੁਲਨ ਗੁਆ ਬੈਠੀ | ਜਿਸ ਕਾਰਨ ਕਾਰ ਹਵਾ 'ਚ ਪਲਟੀਆਂ ਖਾਂਦੀ ਹੋਈ ਇਕ ਸਕੂਲ ਦੀ ਦੀਵਾਰ ਨਾਲ ਟਕਰਾਈ ਤੇ ਦਰੱਖਤ 'ਤੇ ਲਟਕ ਗਈ | ਹਾਦਸਾ ਕਿੰਨਾ ਖੌਫਨਾਕ ਸੀ ਇਸਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ | ਉਥੇ ਇਸ ਭਿਆਨਕ ਹਾਦਸੇ 'ਚ ਕਾਲ ਸਵਾਰ 3 ਲੋਕ ਤੇ ਰੇਹੜੀ ਵਾਲਾ ਜਖਮੀ ਹੋਏ ਨੇ | ਕਰ ਚਾਲਕ ਨਿਹਾਲ ਸਿੰਘ ਵਾਲਾ ਤੋਂ ਬਾਘਾਪੁਰਾਣਾ ਜਾ ਰਹੇ ਸੀ ਤੇ ਮੋਗਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਏ |






















