Bye Bye 2022 : ਇਸ ਸਾਲ Google 'ਤੇ ਸਭ ਤੋਂ ਵੱਧ ਸਰਚ ਹੋਈਆਂ ਇਹ ਬਿਮਾਰੀਆਂ | Year Ender
ਇਸ ਸਾਲ Google 'ਤੇ ਸਭ ਤੋਂ ਵੱਧ ਸਰਚ ਹੋਈਆਂ ਇਹ ਬਿਮਾਰੀਆਂ
ਬਿਮਾਰੀਆਂ ਤੇ ਉਨ੍ਹਾਂ ਦੇ ਇਲਾਜ ਲਈ ਲੋਕਾਂ ਨੇ ਕੀਤੀ ਵਧੇਰੇ ਸਰਚ
ਭਾਰ ਘਟਾਉਣ ਦਾ ਤਰੀਕਾ ਲੱਭ ਰਹੇ ਲੋਕ
ਇਮਿਊਨਿਟੀ ਨੂੰ ਸੁਧਾਰਨ ਲਈ ਸੁਝਾਅ
ਜ਼ੁਕਾਮ ਨੂੰ ਠੀਕ ਕਰਨ ਲਈ ਉਪਚਾਰ
ਕੋਵਿਡ ਤੋਂ ਬਚਣ ਦੇ ਤਰੀਕੇ
ਕਬਜ਼ ਤੋਂ ਛੁਟਕਾਰਾ ਪਾਉਣ ਦੇ ਤਰੀਕੇ
ਜਦੋਂ ਦਾ ਇੰਟਰਨੈਟ ਆਇਆ ਹੈ ਲੋਕ ਹੁਣ ਆਪਣੀ ਸਿਹਤ ਤੇ ਕੁਝ ਬਿਮਾਰੀਆਂ ਨੂੰ ਲੈ ਕੇ ਡਾਕਟਰ ਕੋਲ ਜਾਣ ਦੀ ਬਜਾਏ ਇੰਟਰਨੇਟ ਉੱਪਰ ਹੀ ਉਸਦਾ ਇਲਾਜ਼ ਸਰਚ ਕਰ ਰਹੇ ਨੇ | ਇਹ ਗੱਲ ਕੁਝ ਹੱਦ ਤਕ ਠੀਕ ਤੇ ਫਾਇਦੇਮੰਦ ਹੈ ਲੇਕਿਨ ਇਹ ਗੰਭੀਰ ਵਿਸ਼ਾ ਵੀ ਹੈ | ਆਓ ਤੁਹਾਨੂੰ ਦਸਦੇ ਹਾਂ ਉਨ੍ਹਾਂ ਬਿਮਾਰੀਆਂ ਬਾਰੇ ਜਿਨ੍ਹਾਂ ਨੂੰ ਇਸ ਸਾਲ ਇੰਟਰਨੈੱਟ 'ਤੇ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ।
ਇੰਟਰਨੈੱਟ 'ਤੇ ਭਾਰ ਘਟਾਉਣ ਦਾ ਤਰੀਕਾ ਲੱਭ ਰਹੇ ਲੋਕ
ਲੌਕਡਾਊਨ ਤੋਂ ਬਾਅਦ ਘਰ ਬੈਠੇ ਲੋਕਾਂ ਦਾ ਜਿਸ ਤਰ੍ਹਾਂ ਵਜ਼ਨ ਵਧਿਆ, ਉਸ ਨੇ ਸਮੱਸਿਆ ਵਧਾ ਦਿੱਤੀ। ਲੋਕਾਂ ਨੇ ਗੂਗਲ 'ਤੇ ਭਾਰ ਘਟਾਉਣ ਦੇ ਟਿਪਸ ਦੀ ਖੋਜ ਕੀਤੀ। ਕੁਝ ਨੇ ਸਿਹਤਮੰਦ ਖੁਰਾਕ, ਕੁਝ ਨੇ ਕਸਰਤ ਅਤੇ ਕੁਝ ਨੇ ਯੋਗਾ ਚੁਣਿਆ।
ਇਮਿਊਨਿਟੀ ਨੂੰ ਸੁਧਾਰਨ ਲਈ ਸੁਝਾਅ ; ਕੋਵਿਡ-19 ਦੇ ਦੌਰ ਤੋਂ ਲੈ ਕੇ, ਲੋਕਾਂ ਨੇ ਗੂਗਲ 'ਤੇ ਇਮਿਊਨਿਟੀ ਬੂਸਟਿੰਗ ਟਿਪਸ ਲਈ ਗੂਗਲ 'ਤੇ ਕਾਫੀ ਸਰਚ ਕੀਤਾ। ਇਮਿਊਨਿਟੀ ਨੂੰ ਬਿਹਤਰ ਬਣਾਉਣ ਲਈ, ਇਮਿਊਨਿਟੀ ਲਈ ਫਾਇਦੇਮੰਦ ਫਲਾਂ, ਸਬਜ਼ੀਆਂ ਜਾਂ ਅਨਾਜ ਤੇ ਮਸਾਲਿਆਂ ਨੂੰ ਗੂਗਲ 'ਤੇ ਖੂਬ ਸਰਚ ਕੀਤਾ ਗਿਆ |
ਜ਼ੁਕਾਮ ਨੂੰ ਠੀਕ ਕਰਨ ਲਈ ਉਪਚਾਰ : ਜ਼ੁਕਾਮ ਨੂੰ ਠੀਕ ਕਰਨ ਲਈ ਉਪਚਾਰ : ਜ਼ੁਕਾਮ, ਖੰਘ ਤੇ ਗਲੇ ਵਿੱਚ ਖਰਾਸ਼ ਸਿਆਲਾਂ 'ਚ ਹੋਣ ਵਾਲੀ ਆਮ ਜਿਹੀ ਬਿਮਾਰੀ ਹੋ |ਲੋਕਾਂ ਨੇ ਇੰਟਰਨੈੱਟ ਤੋਂ ਉਨ੍ਹਾਂ ਬਾਰੇ ਕਾਫੀ ਜਾਣਕਾਰੀ ਇਕੱਠੀ ਕੀਤੀ। ਇਨ੍ਹਾਂ ਤੋਂ ਬਚਣ ਦੇ ਤਰੀਕਿਆਂ ਅਤੇ ਉਪਾਅ ਦੀ ਤਲਾਸ਼ ਸੀ।
ਕਬਜ਼ ਤੋਂ ਛੁਟਕਾਰਾ ਪਾਉਣ ਦੇ ਤਰੀਕੇ : 2020 'ਚ ਆਈ ਬਿਮਾਰੀ ਦਾ ਖੌਫ਼ ਅੱਜ ਵੀ ਦੇਖਣ ਨੂੰ ਮਿਲਦਾ ਹੈ | ਕੋਵਿਡ ਦੌਰਾਨ ਲੋਕਾਂ ਨੂੰ ਗਲਤ ਜੀਵਨਸ਼ੈਲੀ, ਮਾਨਸਿਕ ਦਬਾਅ ਕਾਰਨ ਲੋਕਾਂ ਨੂੰ ਐਸੀਡਿਟੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਸਰਚ ਇੰਜਣ 'ਤੇ ਕਬਜ਼ ਦਾ ਇਲਾਜ ਅਤੇ ਘਰੇਲੂ ਉਪਚਾਰ ਬਹੁਤ ਖੋਜਿਆ ਗਿਆ।