ਮੈਂ ਆਪਣੀਆਂ ਮੁੱਛਾਂ ਮੁਨਾ ਦੇਉਂਗਾ, ਰਾਜਾ ਵੜਿੰਗ ਨੇ ਇਹ ਕੀ ਕਹਿ ਦਿੱਤਾ....
ਮੈਂ ਆਪਣੀਆਂ ਮੁੱਛਾਂ ਮੁਨਾ ਦੇਉਂਗਾ, ਰਾਜਾ ਵੜਿੰਗ ਨੇ ਇਹ ਕੀ ਕਹਿ ਦਿੱਤਾ....
ਗਿੱਦੜਵਾਹ ਦੇ ਵਿੱਚ ਚੱਲ ਰਹੇ ਧਰਨੇ ਦੇ ਵਿੱਚ ਪਹੁੰਚੇ ਸੰਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਧਰਨੇ ਉੱਪਰ ਬੈਠੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਸੰਸਦ ਦੇ ਵਿੱਚ ਤੁਹਾਡੀਆਂ ਮੰਗਾਂ ਦਾ ਮੁੱਦਾ ਜਰੂਰ ਉਠਾਵਾਂਗਾ ਅਤੇ ਰੇਲਵੇਅੰਡਰ ਬ੍ਰਿਜ ਦੀ ਮਨਜ਼ੂਰੀ ਵੀ ਲੈ ਕੇ ਆਵਾਂਗਾ
ਰੇਲਵੇ ਲਾਈਨ ਦੇ ਦੂਸਰੇ ਪਾਸੇ ਸਥਿਤ ਬੈਂਟਾਬਾਦ ਅਤੇ ਪਿੰਡ ਵਾਸੀਆਂ ਵੱਲੋਂ ਬਣਾਈ ਗਈ ਸੰਘਰਸ਼ ਕਮੇਟੀ ਵੱਲੋਂ ਰੇਲਵੇ ਅੰਡਰਗਰਾਊਂਡ ਬ੍ਰਿਜ ਬਣਵਾਉਣ ਸਮੇਤ ਕਈ ਦੂਜੀਆਂ ਮੁੱਢਲੀਆਂ ਜਰੂਰਤਾਂ ਨੂੰ ਪੂਰਾ ਕਰਵਾਉਣ ਲਈ ਲਗਾਤਾਰ ਧਰਨਾ ਸ਼ੁਰੂ ਕੀਤਾ ਗਿਆ...ਬੈਂਟਾਬਾਦ ਅਤੇ ਪਿੰਡ ਵਾਸੀਆ ਦਾ ਕਹਿਣਾ ਹੈ ਕਿ ਸ਼ਹਿਰ ਦੀ ਸਭ ਤੋ ਵਧ ਆਬਾਦੀ ਦੇ ਬਰਾਬਰ ਹੋਣ ਦੇ ਬਾਵਜੂਦ ਅੱਜ ਤੱਕ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੇ ਉਹਨਾਂ ਦੀਆਂ ਮੁਢਲੀਆਂ ਜਰੂਰਤਾਂ ਨੂੰ ਪੂਰਾ ਕਰਨ ਵੱਲ ਧਿਆਨ ਨਹੀਂ ਦਿੱਤਾ...






















