(Source: ECI/ABP News/ABP Majha)
Barnala Big News | ਬਰਨਾਲਾ 'ਚ ਵਾਰਦਾਤ - ਅਕਾਲੀ ਲੀਡਰ ਨੇ ਆਪਣੀ ਮਾਂ-ਧੀ ਤੇ ਕੁੱਤੇ ਨੂੰ ਮਾਰ ਕੇ ਕੀਤੀ ਖ਼ੁਦਕੁਸ਼ੀ
Barnala Big News | ਬਰਨਾਲਾ 'ਚ ਵਾਰਦਾਤ - ਅਕਾਲੀ ਲੀਡਰ ਨੇ ਆਪਣੀ ਮਾਂ-ਧੀ ਤੇ ਕੁੱਤੇ ਨੂੰ ਮਾਰ ਕੇ ਕੀਤੀ ਖ਼ੁਦਕੁਸ਼ੀ
ਬਰਨਾਲਾ 'ਚ ਵਾਰਦਾਤ
ਬੰਦੇ ਨੇ ਆਪਣੀ ਮਾਂ-ਧੀ ਤੇ ਕੁੱਤੇ ਨੂੰ ਮਾਰ ਕੇ ਕੀਤੀ ਖ਼ੁਦਕੁਸ਼ੀ
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਕੁਲਬੀਰ ਸਿੰਘ
ਧੀ ਨਿਮਰਤ ਕੌਰ ਕੈਨੇਡਾ ਤੋਂ ਪੰਜਾਬ ਆਈ ਹੋਈ ਸੀ
ਲਾਇਸੈਂਸੀ ਰਿਵਾਲਵਰ ਨਾਲ ਵਾਰਦਾਤ ਨੂੰ ਦਿੱਤਾ ਅੰਜ਼ਾਮ
ਬਰਨਾਲਾ ਦੀ ਪਾਸ਼ ਕਲੋਨੀ 'ਚ ਵਾਰਦਾਤ ਹੋਈ ਹੈ |
ਜਿਥੇ ਇਕ ਵਿਅਕਤੀ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਆਪਣੀ ਮਾਂ-ਧੀ ਤੇ ਕੁੱਤੇ ਨੂੰਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ
ਸਭ ਦੀ ਮੌਤ ਹੋ ਚੁੱਕੀ ਹੈ
ਮਾਮਲਾ ਰਾਮ ਰਾਜ ਕਲੋਨੀ ਦੀ ਕੋਠੀ ਨੰਬਰ 353 ਦਾ ਹੈ |
ਡੀ.ਐਸ.ਪੀ ਸਤਵੀਰ ਸਿੰਘ ਮੁਤਾਬਕ ਕੁਲਬੀਰ ਸਿੰਘ ਨਾਮੀ ਵਿਅਕਤੀ ਇਥੇ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ |
ਜੋ ਕਿ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਜਿਸ ਦੇ ਚਲਦਿਆਂ ਉਸਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ |
ਵਾਰਦਾਤ ਸਮੇਂ ਉਸਦੀ ਪਤਨੀ ਰਮਨਦੀਪ ਕੌਰ ਘਰ ਦਾ ਸਮਾਨ ਲੈਣ ਬਾਹਰ ਗਈ ਹੋਈ ਸੀ |
ਜਦੋਂ ਉਹ ਵਾਪਸ ਆਈ ਤਾਂ ਹਾਲਾਤ ਵੇਖ ਉਸਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ |
ਕੁਲਬੀਰ ਸਿੰਘ ਦੀ ਧੀ ਨਿਮਰਤ ਕੌਰ ਕੈਨੇਡਾ ਵਿੱਚ ਪੜ੍ਹਦੀ ਸੀ ਅਤੇ ਛੁੱਟੀਆਂ 'ਚ ਬਰਨਾਲਾ ਘਰ ਆਈ ਹੋਈ ਸੀ।
ਵਾਰਦਾਤ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਿਸ ਟੀਮ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |