Paris Olympics | Indian Hockey Team ਨੇ ਓਲੰਪਿਕਸ ਦੇ ਵਿੱਚ 52 ਸਾਲ ਬਾਅਦ ਰਚਿਆ ਇਤਿਹਾਸ
Paris Olympics | Indian Hockey Team ਨੇ ਓਲੰਪਿਕਸ ਦੇ ਵਿੱਚ 52 ਸਾਲ ਬਾਅਦ ਰਚਿਆ ਇਤਿਹਾਸ
ਭਾਰਤੀ ਹਾਕੀ ਟੀਮ ਨੇ ਓਲੰਪਿਕਸ 'ਚ ਰਚਿਆ ਇਤਿਹਾਸ
52 ਸਾਲ ਬਾਅਦ ਉਲੰਪਿਕ ਖੇਡਾਂ 'ਚ ਆਸਟ੍ਰੇਲੀਆ ਨੂੰ ਹਰਾਇਆ
CM ਭਗਵੰਤ ਮਾਨ ਨੇ ਖਿਡਾਰੀਆਂ ਨੂੰ ਦਿੱਤੀ ਵਧਾਈ
ਕਪਤਾਨ ਹਰਮਨਪ੍ਰੀਤ ਦੇ ਪਿਤਾ ਨੇ ਜਤਾਈ ਖੁਸ਼ੀ
ਭਾਰਤੀ ਪੁਰਸ਼ ਹਾਕੀ ਟੀਮ ਨੇ ਪੈਰਿਸ ਉਲੰਪਿਕ 2024 ਵਿਚ ਇਤਿਹਾਸ ਸਿਰਜ ਦਿੱਤਾ ਹੈ |
ਭਾਰਤੀ ਹਾਕੀ ਟੀਮ ਨੇ 52 ਸਾਲ ਬਾਅਦ ਉਲੰਪਿਕ ਖੇਡਾਂ 'ਚ ਆਸਟ੍ਰੇਲੀਆ ਨੂੰ ਹਰਾਇਆ
ਤੇ 3-2 ਦੇ ਸਕੋਰ ਰੇਟ ਨਾਲ ਮੈਚ ਜਿੱਤ ਲਿਆ |
ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਅਹਿਮ ਗੋਲਜ਼ ਸਦਕਾ ਟੀਮ ਕੁਆਰਟਰ ਫ਼ਾਈਨਲ ਚ ਪਹੁੰਚ ਗਈ |
1972 ਮਿਊਨਿਖ ਉਲੰਪਿਕ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਉਲੰਪਿਕ 'ਚ ਆਸਟ੍ਰੇਲੀਆ ਨੂੰ ਹਰਾਇਆ ਹੈ।
ਟੀਮ ਦੀ ਇਸ ਕਾਮਯਾਬੀ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਵਧਾਈ ਦਿਤੀ ਗਈ ਹੈ |
ਤੇ ਹਾਕੀ ਟੀਮ ਦੇ ਖਿਡਾਰੀਆਂ ਦੇ ਘਰਾਂ ਦੇ ਨਾਲ ਨਾਲ ਦੇਸ਼ ਭਰ ਚ ਜਸ਼ਨ ਦਾ ਮਾਹੌਲ ਹੈ |
ਇਸ ਜਿੱਤ 'ਤੇ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਦੇ ਘਰ ਵਧਾਈਆਂ ਦੇਣ ਵਾਲਿਆਂ ਦੇ ਤਾਂਤਾ ਲੱਗਾ ਹੋਇਆ ਹੈ |
ਪਰਿਵਾਰ ਨੇ ਖੁਸ਼ੀ ਜਤਾਈ ਹੈ |ਜਿਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਬਹੁਤ ਮਾਣ ਵਾਲੀ ਹੈ ਕਿ ਹਰਮਨ ਦੀ ਅਗਵਾਈ ਚ
ਟੀਮ ਨੇ ਜਿੱਤ ਪ੍ਰਾਪਤ ਕਰਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬ, ਅੰਮ੍ਰਿਤਸਰ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ |
ਉਨ੍ਹਾਂ ਦਾ ਕਹਿਣਾ ਹੈ ਕਿ ਜਿੱਤ ਦਾ ਸਿਹਰਾ ਸਿਰਫ ਹਰਮਨ ਨਹੀਂ ਬਲਕਿ ਪੂਰੀ ਟੀਮ ਨੂੰ ਜਾਂਦਾ ਹੈ |
ਪਰਿਵਾਰ ਨੇ ਹਰਮਨ ਦੇ ਕੋਚ ਐਸਪੀ ਯੁਗਰਾਜ ਸਿੰਘ ਦਾ ਵੀ ਅਸੀਂ ਧੰਨਵਾਦ ਕੀਤਾ
ਜਿਨ੍ਹਾਂ ਦੀ ਮਿਹਨਤ ਤੇ ਸਿਖਲਾਈ ਸਦਕਾ ਹਰਮਨ ਇਸ ਮੁਕਾਮ ਤੇ ਹੈ |