Kheri vala baba |ਖੇੜੀ ਵਾਲੇ ਬਾਬੇ ਨੇ ਮਾਰੀ ਸੱਸ ਨੂੰ ਗੋਲ਼ੀ ? | ਬਾਬਾ ਵੀ ਗੰਭੀਰ ਜਖ਼ਮੀ - ਜਾਣੋ ਪੂਰਾ ਮਾਮਲਾ
Kheri vala baba |ਖੇੜੀ ਵਾਲੇ ਬਾਬੇ ਨੇ ਮਾਰੀ ਸੱਸ ਨੂੰ ਗੋਲ਼ੀ ? | ਬਾਬਾ ਵੀ ਗੰਭੀਰ ਜਖ਼ਮੀ - ਜਾਣੋ ਪੂਰਾ ਮਾਮਲਾ
ਖੇੜੀ ਵਾਲੇ ਬਾਬੇ ਨੇ ਮਾਰੀ ਸੱਸ ਦੇ ਪੱਟ 'ਚ ਗੋਲ਼ੀ !
ਦਾਜ ਮੰਗਣ ਦੇ ਲਾਏ ਦੋਸ਼
ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਘਟਨਾ
ਖੇੜੀ ਵਾਲੇ 'ਤੇ ਸਹੁਰਿਆਂ ਨੂੰ ਧਮਕਾਉਣ ਦੇ ਇਲਜ਼ਾਮ
ਖੇੜੀ ਵਾਲਾ ਬਾਬਾ ਗੰਭੀਰ ਜਖ਼ਮੀ
ਫਤਿਹਗੜ੍ਹ ਸਾਹਿਬ ਦੀ ਕਿਸਾਨ ਆਗੂ ਗੁਰਜੀਤ ਕੌਰ ਦਾ ਆਪਣੇ ਜਵਾਈ ਖੇੜੀ ਵਾਲੇ ਬਾਬੇ ਗੁਰਵਿੰਦਰ ਸਿੰਘ ਨਾਲ ਝਗੜਾ ਹੋਣ ਤੇ ਝਗੜੇ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ । ਦੱਸਿਆ ਜਾ ਰਿਹਾ ਹੈ ਕਿ ਝਗੜੇ ਦੌਰਾਨ ਗੁਰਵਿੰਦਰ ਸਿੰਘ ਖੇੜੀਵਾਲਾ ਨੇ ਕਥਿਤ ਤੌਰ ਤੇ ਆਪਣੀ ਸੱਸ ਦੇ ਪੱਟ ਚ ਗੋਲੀ ਮਾਰ ਦਿੱਤੀ |
ਇਸ ਝਗੜੇ ਦੌਰਾਨ ਗੁਰਵਿੰਦਰ ਸਿੰਘ ਖੇੜੀਵਾਲਾ,ਉਸਦਾ ਭਰਾ ਪ੍ਰਭਦੀਪ ਸਿੰਘ ਅਤੇ ਬਾਬੇ ਦੀ ਸੱਸ ਗੁਰਜੀਤ ਕੌਰ ਤੇ ਰਮਨਜੋਤ ਸਿੰਘ ਜਖਮੀ ਹੋਏ ਹਨ | ਜੋ ਕਿ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹਨ |
ਖੇੜੀ ਵਾਲੇ ਦੀ ਸੱਸ ਤੇ ਭਰਾ ਦਾ ਕਹਿਣਾ ਹੈ ਕਿ ਬਾਬਾ ਗੁਰਵਿੰਦਰ ਸਿੰਘ ਨਸ਼ੇ ਕਰਦਾ,ਉਨਾਂ ਤੋਂ ਦਾਜ ਦੀ ਮੰਗ ਕਰਦਾ ਤੇ ਉਨ੍ਹਾਂ ਦੀ ਧੀ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ |ਜਿਸ ਕਾਰਨ ਉਹ ਆਪਣੀ ਧੀ ਨੂੰ ਆਪਣੇ ਘਰ ਲੈ ਆਏ | ਲੇਕਿਨ ਬੀਤੇ ਦਿਨੀ ਖੇੜੀਵਾਲਾ ਉਨ੍ਹਾਂ ਦੀ ਧੀ ਨੂੰ ਜ਼ਬਰੀ ਲੈ ਕੇ ਜਾਣਾ ਚਾਹੁੰਦਾ ਸੀ | ਜਿਸ ਦੌਰਾਨ ਝਗੜਾ ਹੋਣ ਤੇ ਖੇੜੀਵਾਲਾ ਨੇ ਉਸਦੇ ਪੱਟ 'ਚ ਗੋਲੀ ਮਾਰ ਦਿੱਤੀ |ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਅਤੇ ਕਿਹਾ ਕਿ ਉਕਤ ਬਾਬੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਬਾਬਾ ਗੁਰਵਿੰਦਰ ਖੇੜੀ ਵਾਲੇ ਨੇ ਆਪਣੇ 'ਤੇ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਦੱਸੇ |
ਬਾਬਾ ਗੁਰਵਿੰਦਰ ਸਿੰਘ ਦੇ ਭਰਾ ਪ੍ਰਭਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭਰਜਾਈ ਕੁਝ ਮਹੀਨਿਆਂ ਤੋਂ ਪੇਕੇ ਘਰ ਗਈ ਹੋਈ ਸੀ
ਜਿਸ ਨੂੰ ਲੈਣ ਜਦ ਉਹ ਗਏ ਤਾਂ ਉਸਦੇ ਸਹੁਰੇ ਪਰਿਵਾਰ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ | ਤੇ ਉਨ੍ਹਾਂ ਨੂੰ ਗੰਭੀਰ ਜਖਮੀ ਕਰ ਦਿੱਤਾ |
ਫਿਲਹਾਲ ਮਾਮਲੇ ਦੀ ਸ਼ਿਕਾਇਤ ਮਿਲਣ ਤੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ
ਡੀਐਸਪੀ ਸੁਖਨਾਜ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਝਗੜੇ ਦੇ ਕਾਰਨਾਂ ਤੇ ਗੋਲੀ ਕਿਸ ਵੱਲੋਂ ਚਲਾਈ ਗਈ
ਇਸ ਸਭ ਦੀ ਤਫਤੀਸ਼ ਕੀਤੀ ਜਾ ਰਹੀ ਹੈ |