Amritsar ਦੇ Langoor Mela 'ਚ ਲੱਗੀਆਂ ਰੌਣਕਾ, ਨਜ਼ਰ ਆਇਆ ਭਗਤਾਂ ਦਾ ਹੜ੍ਹ
ਵਿਸ਼ਵ ਪ੍ਰਸਿੱਧ ਸ਼੍ਰੀ ਲੰਗੂਰ ਮੇਲਾ ਸੋਮਵਾਰ ਨੂੰ ਜੈ ਸ਼੍ਰੀ ਰਾਮ ਅਤੇ ਜੈ ਸ਼੍ਰੀ ਹਨੂੰਮਾਨ ਦੇ ਜੈਕਾਰਿਆਂ ਨਾਲ ਸ਼ੁਰੂ ਹੋ ਗਿਆ ਹੈ। ਸਿਰ ’ਤੇ ਟੋਪੀ ਵਾਲਾ ਲਾਲ ਤੇ ਚਾਂਦੀ ਦਾ ਚੋਲਾ, ਹੱਥ ’ਚ ਸੋਟੀ ਫੜੀ, ਪੈਰਾਂ ’ਚ ਘੁੰਗਰੂ ਬੰਨ੍ਹ ਕੇ ਅਤੇ ਢੋਲ ਦੀ ਧੁਨ ’ਤੇ ਝੂਲਦੇ ਲੰਗੂਰਾਂ ਦੇ ਬਣੇ ਬੱਚੇ ਸਭ ਦੀ ਖਿੱਚ ਦਾ ਕੇਂਦਰ ਬਣੇ। ਇਹ ਅਦਭੁਤ ਧਾਰਮਿਕ ਨਜ਼ਾਰਾ ਪੂਰੀ ਦੁਨੀਆ 'ਚ ਸ਼੍ਰੀ ਦੁਰਗਿਆਣਾ ਤੀਰਥ ਕੰਪਲੈਕਸ ਸਥਿਤ ਅਸਥਾਨ ਸ਼੍ਰੀ ਵੱਡਾ ਹਨੂੰਮਾਨ ਮੰਦਰ 'ਚ ਸ਼ਾਰਦੀਯ ਨਵਰਾਤਰੀ ਦੇ ਪਹਿਲੇ ਦਿਨ ਹੋਣ ਵਾਲੇ ਸ਼੍ਰੀ ਲੰਗੂਰ ਮੇਲੇ 'ਚ ਹੀ ਦੇਖਣ ਨੂੰ ਮਿਲਦਾ ਹੈ। ਕਿਹਾ ਜਾਂਦਾ ਹੈ ਕਿ ਜੋ ਵੀ ਇਸ ਚਮਤਕਾਰੀ ਮੰਦਰ 'ਚ ਆ ਕੇ ਪੁੱਤਰ ਦੀ ਇੱਛਾ ਰੱਖਦਾ ਹੈ, ਉਸ ਦੀ ਇੱਛਾ ਪੂਰੀ ਹੋ ਜਾਂਦੀ ਹੈ। ਹਰ ਸਾਲ ਜੋੜੇ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ 'ਤੇ ਇਸ ਮੰਦਰ 'ਚ ਆਉਂਦੇ ਹਨ ਅਤੇ ਬੱਚਿਆਂ ਨੂੰ ਲਾਲ ਅਤੇ ਚਾਂਦੀ ਦੇ ਚੋਲਿਆਂ 'ਚ ਲੰਗੂਰਾਂ ਦੇ ਰੂਪ 'ਚ ਸਜਾਉਂਦੇ ਹਨ।






















