Khedan Watan Punjab Dian Season-3 | ਵੇਖੋ ਕੀ ਬੋਲੇ ਮੰਤਰੀ ਹਰਭਜਨ ਸਿੰਘ ETO
Khedan Watan Punjab Dian Season-3 | ਵੇਖੋ ਕੀ ਬੋਲੇ ਮੰਤਰੀ ਹਰਭਜਨ ਸਿੰਘ ETO
‘ਖੇਡਾਂ ਵਤਨ ਪੰਜਾਬ ਦੀਆਂ' ਦਾ ਸ਼ਾਨਦਾਰ ਆਗਾਜ਼
CM ਮਾਨ ਤੇ ਉਨ੍ਹਾਂ ਦੀ ਪਤਨੀ ਨੇ ਕੀਤਾ ਉਦਘਾਟਨ
ਉਦਘਾਟਨੀ ਸਮਾਗਮ 'ਚ ਲੱਗੀਆਂ ਰੌਣਕਾਂ
ਪੰਜਾਬੀ ਗਾਇਕ ਗੁਰਦਾਸ ਮਾਨ ਨੇ ਬੰਨ੍ਹੇ ਰੰਗ
ਰੰਗਲੇ ਪੰਜਾਬ 'ਚ ਪਏ ਗਿੱਧੇ ਭੰਗੜੇ
ਕਰੀਬ 5 ਲੱਖ ਖਿਡਾਰੀ ਲੈਣਗੇ ਭਾਗ
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਦਾ ਉਪਰਾਲਾ
ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਲਗਾਈ ਹਾਜ਼ਰੀ
ਪੰਜਾਬ ਚ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਸੀਜ਼ਨ ਦਾ ਸ਼ਾਨਦਾਰ ਆਗਾਜ਼ ਹੋ ਚੁੱਕਾ ਹੈ |
ਮੁੱਖ ਮੰਤਰੀ ਭਗਵੰਤ ਮਾਨ ਨੇ 29 ਅਗਸਤ ਨੂੰ ਸੰਗਰੂਰ ਵਿੱਚ ਇਨ੍ਹਾਂ ਖੇਡਾਂ ਦਾ ਉਦਘਾਟਨ ਕੀਤਾ ਹੈ।
ਇਸ ਵੱਡ-ਆਕਾਰੀ ਟੂਰਨਾਮੈਂਟ ਰਾਹੀਂ ਮਾਨ ਸਰਕਾਰ ਬਲਾਕ ਤੋਂ ਲੈ ਕੇ ਸੂਬੇ ਪੱਧਰ ਤੱਕ
ਅਜਿਹੇ ਖਿਡਾਰੀਆਂ ਨੂੰ ਪੈਦਾ ਕਰਨ ਦੇ ਦਾਅਵੇ ਕਰ ਰਹੀ ਹੈ, ਜੋ ਓਲੰਪਿਕ ਪੱਧਰ ਤੱਕ ਪਹੁੰਚ ਕੇ ਮੱਲਾਂ ਮਾਰਨਗੇ |
ਸਰਕਾਰ ਨੇ ਇਸ ਵਾਰ ਵੀ ਸੂਬਾ ਪੱਧਰ ’ਤੇ ਪਹਿਲੇ ਸਥਾਨ ’ਤੇ ਆਉਣ ਵਾਲੇ ਖਿਡਾਰੀ ਨੂੰ 10 ਹਜ਼ਾਰ, ਦੂਜੇ ਨੂੰ 7 ਹਜ਼ਾਰ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਨੂੰ 5 ਹਜ਼ਾਰ ਰੁਪਏ ਦੇ ਨਕਦ ਇਨਾਮ ਦੇਣ ਦਾ ਵਾਅਦਾ ਕੀਤਾ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸਰਕਾਰ ਦੇ ਇਸ ਉਪਰਾਲੇ ਨਾਲ ਜਿੱਥੇ ਖਿਡਾਰੀਆਂ ਦਾ ਮਨੋਬਲ ਉੱਚਾ ਹੋਵੇਗਾ, ਉੱਥੇ ਹੀ ਨੌਜਵਾਨ ਨਸ਼ਿਆਂ ਤੋਂ ਵੀ ਦੂਰ ਰਹਿਣਗੇ।
ਸੋ ਖੇਡਾਂ ਵਤਨ ਪੰਜਾਬ ਦੀਆਂ ਦਾ ਇਹ ਤੀਜਾ ਸੀਜ਼ਨ ਹੈ, ਜਿਸ ਦਾ ਹਰ ਵਾਰ ਦੀ ਤਰ੍ਹਾਂ ਵੱਡੇ ਪੱਧਰ ‘ਤੇ ਆਗਾਜ਼ ਕੀਤਾ ਗਿਆ।
ਤੁਸੀਂ ਵੀ ਵੇਖੋ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਸੀਜ਼ਨ ਦੇ ਸ਼ਾਨਦਾਰ ਆਗਾਜ਼ ਸਮੇਂ ਰੰਗਲੇ ਪੰਜਾਬ ਚ ਲੱਗੀਆਂ ਰੌਣਕਾਂ