700 ਰੁਪਏ ਪ੍ਰਤੀ ਕੁੰਅਟਲ ਝੋਨਾ ਵਿਕ ਰਿਹਾ, ਮੰਡੀ ਬੋਰਡ ਦੇ ਅਫਸਰ ਮਿਲੇ ਹੋਏ...
700 ਰੁਪਏ ਪ੍ਰਤੀ ਕੁੰਅਟਲ ਝੋਨਾ ਵਿਕ ਰਿਹਾ, ਮੰਡੀ ਬੋਰਡ ਦੇ ਅਫਸਰ ਮਿਲੇ ਹੋਏ...
ਪਟਿਆਲਾ ਵਿਖੇ ਰਾਈਜ ਸਿੰਲਰਜ ਐਸੋਸੀਏਸ਼ਨ ਪੰਜਾਬ ਦੇ ਵੱਲੋਂ ਇੱਕ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਇਸ ਸਮਾਗਮ ਦੇ ਵਿੱਚ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਤਰਸੇਮ ਸੈਣੀ ਸ਼ਾਮਿਲ ਹੋਏ ਜਿਨਾਂ ਨੇ ਪੂਰੇ ਪੰਜਾਬ ਤੋਂ ਆਏ ਸੈਲਰ ਮਾਲਕਾਂ ਦੇ ਨਾਲ ਮੰਡੀਆਂ ਦੇ ਵਿੱਚ ਅਤੇ ਪੰਜਾਬ ਦੇ ਗੁਦਾਮਾਂ ਦੇ ਵਿੱਚ ਪਏ ਚਾਵਲ ਨੂੰ ਨਾ ਚੁੱਕੇ ਜਾਣ ਦੇ ਮੁੱਦੇ ਤੇ ਕਈ ਘੰਟੇ ਤੱਕ ਵਿਚਾਰ ਵਟਾਂਦਰਾ ਕੀਤਾ ਇਸ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਤਰਸੇਮ ਸੈਣੀ ਨੇ ਕਿਹਾ ਕਿ ਪੰਜਾਬ ਦੇ ਕਈ ਜਿਲ੍ਹਿਆਂ ਦੇ ਵਿੱਚ ਝੋਨਾ 1700 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਰਿਹਾ ਹੈ ਜਿਸ ਦੇ ਵਿੱਚ ਮੰਡੀ ਬੋਰਡ ਅਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਵੀ ਸ਼ਾਮਿਲ ਹਨ।
ਤਰਸੇਮ ਸੈਣੀ ਨੇ ਅੱਗੇ ਦੱਸਿਆ ਕਿ ਉਹਨਾਂ ਦਾ ਪੰਜਾਬ ਦੀ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਰਾਈਸ ਮਿੱਲਾਂ ਦੇ ਵਿੱਚ ਪਿਛਲੇ ਸੀਜ਼ਨ ਦਾ ਹੀ ਝੋਨਾ ਪਿਆ ਹੈ ਜਿਸ ਨੂੰ ਅਜੇ ਤੱਕ ਨਹੀਂ ਚੁੱਕਿਆ ਗਿਆ ਜਿਸ ਦੇ ਚਲਦਿਆਂ ਮੌਜੂਦਾ ਸੀਜਨ ਦਾ ਜੋ ਵੀ ਝੋਨਾ ਹੈ ਉਸਦੇ ਲਈ ਜਗ੍ਹਾ ਹੀ ਨਹੀਂ ਹੈ ਜਿਸ ਕਰਕੇ ਹਾਲਾਤ ਬੜੇ ਹੀ ਖਰਾਬ ਹੋ ਗਏ ਹਨ ਕਿ ਇਹ ਖਰੀਦਿਆ ਗਿਆ ਝੋਨਾ ਆਖੜ ਜਾਏਗਾ ਕਿੱਥੇ ਉਹਨਾਂ ਕਿਹਾ ਕਿ ਇਸ ਦੇ ਲਈ ਸਰਕਾਰ ਨੂੰ ਹੁਣੇ ਤੋਂ ਕਾਰਵਾਈ ਕਰਨ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਚਿੱਠੀ ਕੇਂਦਰ ਸਰਕਾਰ ਨੂੰ ਲਿਖੀ ਗਈ ਹੈ। ਇਹ ਚਿੱਠੀ ਪੰਜ ਮਹੀਨੇ ਪਹਿਲਾਂ ਲਿਖੀ ਜਾਣੀ ਚਾਹੀਦੀ ਸੀ ਜਦੋਂ ਝੋਨੇ ਦੀ ਬਿਲਿੰਗ ਸੈਲਰਾਂ ਦੇ ਵਿੱਚ ਹੋ ਗਈ ਸੀ ਉਹਨਾਂ ਕਿਹਾ ਕਿ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਹਨੇਰੇ ਦੇ ਵਿੱਚ ਰੱਖਿਆ ਜਿਸ ਕਰਕੇ ਹੁਣ ਇਹ ਹਾਲਾਤ ਪੈਦਾ ਹੋ ਗਏ ਹਨ ਕਿ ਨਵਾਂ ਝੋਨਾ ਆ ਰਿਹਾ ਹੈ ਤੇ ਪਿਛਲਾ ਝੋਨਾ ਅਜੇ ਵੀ ਸ਼ੈਲਰਾਂ ਦੇ ਵਿੱਚ ਪਿਆ ਹੈ। ਉਹਨਾਂ ਕਿਹਾ ਕਿ ਅਜਿਹਾ ਨਹੀਂ ਹੋਵੇਗਾ ਕਿ ਪਿਛਲੇ ਸੀਜ਼ਨ ਦਾ ਝੋਨਾ ਅਤੇ ਮੌਜੂਦਾ ਖਰੀਦਿਆ ਗਿਆ ਝੋਨਾ ਮੀਲਿੰਗ ਦੇ ਲਈ ਸ਼ੈਲਰਾਂ ਦੇ ਵਿੱਚ ਰਹੇ ਉਹਨਾਂ ਕਿਹਾ ਕਿ ਅਧਿਕਾਰੀ ਇਸ ਭੁਲੇਖੇ ਦੇ ਵਿੱਚ ਹਨ ਕਿ ਉਹ ਨਵੰਬਰ ਮਹੀਨੇ ਤੱਕ ਸੈਲਰਾਂ ਦੇ ਵਿੱਚ ਜਗ੍ਹਾ ਬਣਾ ਲੈਣਗੇ ਪਰ ਅਜਿਹਾ ਨਹੀਂ ਹੋਵੇਗਾ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਕਿ ਉਹ ਕਿਸੇ ਵੀ ਕੰਪਨੀ ਦੇ ਰਾਹੀਂ ਸੈਲਰਾਂ ਤੋਂ ਸਿੱਧਾ ਚਾਵਲ ਕਿਸੇ ਵੀ ਸਟੇਟ ਨੂੰ ਮੰਗਵਾ ਲਵੇ ਪਰ ਅਧਿਕਾਰੀ ਅਜਿਹਾ ਨਹੀਂ ਚਾਹੁੰਦੇ ਜਿਸ ਕਰਕੇ ਰੇੜਕਾ ਪਿਆ ਹੋਇਆ ਹੈ ਉਹਨਾਂ ਕਿਹਾ ਕਿ ਸੈਲਰ ਇੰਡਸਟਰੀ ਪਹਿਲਾਂ ਤੋਂ ਹੀ 3000 ਕਰੋੜ ਦੇ ਕਰਜੇ ਵਿੱਚ ਚੱਲ ਰਹੀ ਹੈ ਤੇ ਹੁਣ ਜੇਕਰ ਇਸ ਸਿਸਟਮ ਜਾਰੀ ਰਿਹਾ ਤਾਂ ਸੈਲਰ ਮਾਲਿਕ ਬਰਬਾਦੀ ਦੇ ਕੰਢੇ ਉੱਪਰ ਪੁੱਜ ਜਾਣਗੇ