(Source: ECI/ABP News/ABP Majha)
Paris Olympic | Arshad Nadeem -Neeraj chopra | ਖਿਡਾਰੀਆਂ ਨਾਲੋਂ ਵੱਧ ਮਾਵਾਂ ਦੇ ਚਰਚੇ | Pakistan | Punjab
Paris Olympic | Arshad Nadeem -Neeraj chopra | ਖਿਡਾਰੀਆਂ ਨਾਲੋਂ ਵੱਧ ਮਾਵਾਂ ਦੇ ਚਰਚੇ | Pakistan | Punjab
ਪੈਰਿਸ ਉਲੰਪਿਕ - ਪਾਕਿਸਤਾਨੀ ਪੰਜਾਬੀ ਖਿਡਾਰੀ ਨੇ ਜਿੱਤਿਆ ਗੋਲ੍ਡ
ਜੈਵਲਿਨ ਥਰੋ 'ਚ ਅਰਸ਼ਦ ਨਦੀਮ ਨੇ ਰਚਿਆ ਇਤਿਹਾਸ
ਅਰਸ਼ਦ ਨਦੀਮ ਦੇ ਘਰ ਜਸ਼ਨ ਦਾ ਮਹੌਲ
ਭਾਰਤੀ ਖਿਡਾਰੀ ਨੀਰਜ਼ ਚੋਪੜਾ ਨੂੰ ਮਿਲਿਆ ਸਿਲਵਰ
ਦੋਵੇਂ ਖਿਡਾਰੀਆਂ ਦੀਆਂ ਮਾਵਾਂ ਨੇ ਬਟੋਰੀਆਂ ਸੁਰਖ਼ੀਆਂ
ਕੰਡਿਆਲੀ ਤਾਰਾਂ ਤੋਂ ਪਾਰ - ਮੁਹੱਬਤ ਦਾ ਪੈਗਾਮ
ਅਰਸ਼ਦ ਨਦੀਮ -ਨੀਰਜ਼ ਚੋਪੜਾ
ਅਜਿਹੇ ਦੋ ਨਾਮ ਜੋ ਇਨੀ ਦਿਨੀ ਖੂਬ ਸੁਰਖੀਆਂ ਚ ਹਨ |
ਪੈਰਿਸ ਉਲੰਪਿਕ ਦੇ ਜੈਵਲਿਨ ਥ੍ਰੋ ਮੁਕਾਬਲੇ ਚ ਪਾਕਿਸਤਾਨੀ ਪੰਜਾਬੀ ਖਿਡਾਰੀ
ਅਰਸ਼ਦ ਨਦੀਮ ਨੇ 92.97 ਮੀਟਰ ਤੱਕ ਜੈਵਲਿਨ ਥ੍ਰੋ ਕਰਕੇ ਗੋਲ੍ਡ ਮੈਡਲ ਜਿਤਿਆ ਹੈ
ਜਦਕਿ ਭਾਰਤੀ ਖਿਡਾਰੀ ਨੀਰਜ ਚੋਪੜਾ 89.45 ਮੀਟਰ ਦੀ ਵਧੀਆ ਪਰਫਾਰਮੈਂਸ
ਨਾਲ ਸਿਲਵਰ ਮੈਡਲ ਲੈ ਕੇ ਆਏ |
ਦੋਵੇਂ ਹੀ ਖਿਡਾਰੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਚਰਚਾ ਨੇ
ਲੇਕਿਨ ਇਨ੍ਹਾਂ ਦੋਹਾਂ ਨਾਲੋਂ ਵੱਧ ਚਰਚੇ ਦੋਵੇਂ ਖਿਡਾਰੀਆਂ ਦੀਆਂ ਮਾਵਾਂ ਦੇ ਹੋ ਰਹੇ ਹਨ |
ਲੇਕਿਨ ਕਿਉਂ ਵੇਖੋ ਇਹ ਰਿਪੋਰਟ
ਪਾਕਿਸਤਾਨ ਦੇ ਮੀਆਂ ਚੰਨੂ ਸ਼ਹਿਰ ਵਿੱਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ
ਜਦੋਂ ਇਸ ਸ਼ਹਿਰ ਦੇ ਜੈਵਲਿਨ ਥਰੋ ਖਿਡਾਰੀ ਅਰਸ਼ਦ ਨਦੀਮ ਨੇ ਪੈਰਿਸ ਉਲੰਪਿਕ ਚ
ਗੋਲਡ ਮੇਡਲ ਜਿੱਤ ਕੇ ਦੇਸ਼ ਦੇ ਨਾਲ ਨਾਲ ਆਪਣੇ ਸ਼ਹਿਰ ਪਿੰਡ ਦਾ ਨਾਮ ਰੋਸ਼ਨ ਕੀਤਾ।
27 ਸਾਲਾਂ ਪਾਕਿਸਤਾਨੀ ਖਿਡਾਰੀ ਅਰਸ਼ਦ ਨਦੀਮ ਪਾਕਿਸਤਾਨ ਦੇ ਪੰਜਾਬ ਖੇਤਰ ਦੇ ਖਾਨੇਵਾਲ ਪਿੰਡ ਦਾ ਰਹਿਣ ਵਾਲਾ ਅਹਿਆ |
ਜਿਸ ਨੇ ਓਲੰਪਿਕ ਵਿੱਚ ਰਿਕਾਰਡ ਨੰਬਰ ਨਾਲ ਗੋਲਡ ਮੇਡਲ ਜੀਤਾ।
ਛੇ ਫੁੱਟ ਤਿੰਨ ਇੰਚ ਦੇ ਖਿਡਾਰੀ ਨਦੀਮ ਨੇ ਸਰਬੋਤਮ ਪ੍ਰਦਰਸ਼ਨ ਦਿਖਾਉਂਦੇ ਹੋਏ 92.97 ਮੀਟਰ ਤੱਕ ਜੈਵਲਿਨ ਥ੍ਰੋ ਕੀਤਾ
90.57 ਮੀਟਰ ਦੇ ਪਿਛਲੇ ਓਲੰਪਿਕ ਰਿਕਾਰਡ ਨੂੰ ਤੋੜ ਦਿੱਤਾ | ਜਦਕਿ ਭਾਰਤ ਦੇ ਨੀਰਜ ਚੋਪੜਾ 89.45 ਮੀਟਰ ਦੇ ਵਧੀਆ ਪਰਫਾਰਮੈਂਸ ਦੇ
ਨਾਲ ਸਿਲਵਰ ਮੈਡਲ ਲੈ ਕੇ ਆਏ |ਭਾਰਤ-ਪਾਕਿਸਤਾਨ ਦੇ ਖਿਡਾਰੀਆਂ ਵਿਚਾਲੇ ਹੋਏ ਇਸ ਸ਼ਾਨਦਾਰ ਮੈਚ ਦੇ ਨਾਲ ਨਾਲ ਦੋਵੇਂ ਖਿਡਾਰੀਆਂ ਦੀਆਂ ਮਾਵਾਂ
ਵੀ ਆਪਣੇ ਬਿਆਨਾਂ ਕਰਕੇ ਖੂਬ ਸੁਰਖੀਆਂ ਬਟੋਰ ਰਹੀਆਂ ਹਨ | ਭਾਰਤ ਪਾਕਿਸਤਾਨ ਵਿਚਾਲੇ ਬੇਸ਼ੱਕ ਵੰਡ ਦੀਆਂ ਕੰਡਿਆਲੀ ਤਰਾਂ ਹਨ
ਪਰ ਦੋਵੇਂ ਮੁਲਕਾਂ ਦੇ ਲੋਕ ਇਕ ਦੂਜੇ ਲਈ ਕਿੰਨਾ ਪਿਆਰ ਰੱਖਦੇ ਹਨ
ਇਸਦੀ ਮਿਸਾਲ ਉਦੋਂ ਵੇਖਣ ਨੂੰ ਮਿਲੀ ਜਦ ਪੈਰਿਸ ਉਲੰਪਿਕ ਜੈਵਲਿਨ ਥਰੋ ਮੁਕਾਬਲੇ ਚ
ਅਰਸ਼ਦ ਨੇ ਸੋਨ ਤੇ ਨੀਰਜ ਨੇ ਚਾਂਦੀ ਦਾ ਤਗਮਾ ਜਿੱਤਿਆ
ਅਰਸ਼ਦ ਦੀ ਮਾਤਾ ਨੇ ਨੀਰਜ ਨੂੰ ਆਪਣਾ ਪੁੱਤ ਕਹਿੰਦੇ ਹੋਏ ਨੀਰਜ ਤੇ ਉਸਦੇ ਪਰਿਵਾਰ ਨੂੰ ਵਧਾਈ ਦਿੱਤੀ
ਤੇ ਦੂਜੇ ਪਾਸੇ ਨੀਰਜ਼ ਦੀ ਮਾਤਾ ਨੇ ਵੀ ਕਿਹਾ ਕਿ ਜੋ ਗੋਲ੍ਡ ਮੈਡਲ ਲਿਆਇਆ ਹੈ ਉਹ ਵੀ ਸਾਡਾ ਹੀ ਪੁੱਤ ਹੈ |
ਦੋਵੇਂ ਖਿਡਾਰੀਆਂ ਦੀਆਂ ਮਾਵਾਂ ਦੇ ਇਨ੍ਹਾਂ ਬਿਆਨਾਂ ਨੇ ਹਰ ਕਿਸੇ ਦਾ ਦਿਲ ਟੁੰਬ ਦਿੱਤਾ ਤੇ ਹਰ ਕੋਈ ਤਰੀਫ ਕਰ ਰਿਹਾ ਹੈ |