ਕਾਰ ਪਾਰਕਿੰਗ ਨੂੰ ਲੈ ਕੇ ਬਾਜਵਾ ਨਾਰਾਜ਼
Punjab Congress: ਪੰਜਾਬ ਵਿਧਾਨ ਸਭਾ ਚੋਣਾਂ ’ਚ ਹੋਈ ਕਰਾਰੀ ਹਾਰ ਦੇ ਬਾਵਜੂਦ ਕਾਂਗਰਸ ਪਾਰਟੀ ਦਾ ਅੰਦਰੂਨੀ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਵਿਜੀਲੈਂਸ ਬਿਊਰੋ ਖਿਲਾਫ਼ ਧਰਨੇ ਤੋਂ ਪਹਿਲਾਂ ਪੰਜਾਬ ਕਾਂਗਰਸ ਦੋਫਾੜ ਦਿਖਾਈ ਦਿੱਤੀ ਹੈ। ਕਾਂਗਰਸ ਦੇ ਸੀਨੀਅਰ ਨੇਤਾ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਕਾਰ ਕਾਂਗਰਸ ਭਵਨ ਦੇ ਅੰਦਰ ਜਾਣ ਦੀ ਇਜਾਜ਼ਤ ਨਾ ਮਿਲਣ ਕਾਰਨ ਭੜਕ ਗਏ ਹਨ। ਪ੍ਰਤਾਪ ਬਾਜਵਾ ਕਾਰ ਪਾਰਕਿੰਗ ਲਈ ਗੇਟ ਨਾ ਖੋਲ੍ਹੇ ਜਾਣ ਕਾਰਨ ਮੀਟਿੰਗ ਛੱਡ ਕੇ ਕਾਂਗਰਸ ਭਵਨ ਤੋਂ ਚਲੇ ਗਏ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਬਾਜਵਾ ਕਾਂਗਰਸ ਦਫ਼ਤਰ ਦੇ ਅੰਦਰ ਗਏ। ਜਦੋਂ ਪ੍ਰਤਾਪ ਬਾਜਵਾ ਨੇ ਦਫ਼ਤਰ ਦੇ ਅੰਦਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਕਾਰ ਖੜ੍ਹੀ ਦੇਖੀ ਤਾਂ ਇੱਕ ਮਿੰਟ ਵਿੱਚ ਬਾਹਰ ਆ ਗਏ।






















