Punjab News | ਪੰਜਾਬ ਸਰਕਾਰ ਨੇ ਲਿਆ 700 ਕਰੋੜ ਰੁਪਏ ਦਾ ਹੋਰ ਕਰਜ਼ਾ
Punjab News | ਪੰਜਾਬ ਸਰਕਾਰ ਨੇ ਲਿਆ 700 ਕਰੋੜ ਰੁਪਏ ਦਾ ਹੋਰ ਕਰਜ਼ਾ
ਪੰਜਾਬ ਸਰਕਾਰ ਨੇ ਲਿਆ 700 ਕਰੋੜ ਰੁਪਏ ਦਾ ਹੋਰ ਕਰਜ਼ਾ
11 ਸਾਲਾਂ 'ਚ ਵਾਪਸ ਕਰੇਗੀ ਪੰਜਾਬ ਸਰਕਾਰ
7.34 ਫੀਸਦੀ ਸਾਲਾਨਾ ਦਰ ਨਾਲ ਦੇਣਾ ਪਏਗਾ ਸਾਲਾਨਾ ਵਿਆਜ਼
31 ਜੁਲਾਈ 2035 ਤੱਕ ਜਾਣਗੀਆਂ ਕਿਸ਼ਤਾਂ
11 ਸਾਲਾਂ ਦੌਰਾਨ ਲਗਭਗ 322 ਕਰੋੜ ਰੁਪਏ ਵਿਆਜ਼ ਵੀ ਦੇਣਾ ਪਏਗਾ
ਹੁਣ ਤੱਕ ਸੂਬੇ 'ਤੇ 3 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਕਰਜ਼ ਦਾ ਬੋਝ
ਪੰਜਾਬ ਸਰਕਾਰ ਨੇ ਹਾਲ ਹੀ ਵਿੱਚ 700 ਕਰੋੜ ਰੁਪਏ ਦਾ ਹੋਰ ਕਰਜ਼ਾ ਲਿਆ ਹੈ। ਇਹ ਕਰਜ਼ਾ 11 ਸਾਲਾਂ ਵਿੱਚ ਪੰਜਾਬ ਸਰਕਾਰ ਵਾਪਸ ਕਰੇਗੀ। ਇਸ ਦੌਰਾਨ ਸਰਕਾਰ ਨੂੰ 7.34 ਫੀਸਦੀ ਸਾਲਾਨਾ ਦਰ ਨਾਲ ਸਾਲਾਨਾ ਵਿਆਜ਼ ਦੇਣਾ ਪਏਗਾ। 31 ਜੁਲਾਈ 2035 ਤੱਕ ਇਸ ਕਰਜ਼ੇ ਦੀਆਂ ਕਿਸ਼ਤਾਂ ਜਾਣਗੀਆਂ।
11 ਸਾਲਾਂ ਦੌਰਾਨ ਲਗਭਗ 322 ਕਰੋੜ ਰੁਪਏ ਵਿਆਜ਼ ਵੀ ਦੇਣਾ ਪਏਗਾ।
ਜ਼ਿਕਰ ਏ ਖ਼ਾਸ ਹੁਣ ਤੱਕ ਸੂਬੇ 'ਤੇ 3 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਕਰਜ਼ ਦਾ ਬੋਝ ਹੈ।
ਪੰਜਾਬ ਜੋ ਕਿਸੇ ਸਮੇਂ ਦੇਸ਼ ਦੇ ਖੁਸ਼ਹਾਲ ਸੂਬਿਆਂ ਵਿੱਚ ਸ਼ੁਮਾਰ ਹੁੰਦਾ ਸੀ, ਹੁਣ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ ਅਤੇ ਕਰਜ਼ੇ ਦੀ ਪੰਡ ਲਗਾਤਾਰ ਵਧਦੀ ਜਾ ਰਹੀ ਹੈ |