Punjab Saloon & Beauty Parlour| ਪੰਜਾਬ 'ਚ ਧੜਾਧੜ ਚੱਲ ਰਹੇ ਪਾਰਲਰਾਂ ਤੇ ਸਲੂਨ ਵਾਲਿਆਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ
Punjab Saloon & Beauty Parlour| ਪੰਜਾਬ 'ਚ ਧੜਾਧੜ ਚੱਲ ਰਹੇ ਪਾਰਲਰਾਂ ਤੇ ਸਲੂਨ ਵਾਲਿਆਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ
ਪੰਜਾਬ ਦੇ ਕਈ ਬਿਊਟੀ ਪਾਰਲਰਾਂ ਤੇ ਸੈਲੂਨ ਮਾਲਕਾਂ ਨੂੰ ਨੋਟਿਸ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਾਡਾਰ 'ਤੇ ਪਾਰਲਰ ਤੇ ਸਲੂਨ
ਬਿਊਟੀ ਪਾਰਲਰ ਤੇ ਸਲੂਨ ਵਾਲੇ ਫੈਲਾਅ ਰਹੇ ਪ੍ਰਦੂਸ਼ਣ
ਪੰਜਾਬ 'ਚ ਬਿਊਟੀ ਪਾਰਲਰ ਤੇ ਸਲੂਨ ਵਾਲਿਆਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ
-ਜੇਕਰ ਤੁਸੀਂ ਵੀ ਖੋਲ੍ਹਿਆ ਹੋਇਆ ਹੈ ਬਿਊਟੀ ਪਾਰਲਰ ਜਾਂ ਸਲੂਨ
ਤਾਂ ਹੋ ਜਾਓ ਸਾਵਧਾਨ
-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਾਡਾਰ 'ਤੇ ਹੋ ਤੁਸੀਂ
-ਕਿਸੇ ਵੀ ਵੇਲੇ ਪੈ ਸਕਦਾ ਹੈ ਛਾਪਾ
ਜੀ ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਚੱਲ ਰਹੇ ਪਾਰਲਰਾਂ ਤੇ ਸੈਲੂਨ ਦੇ ਮਾਲਕਾਂ ਨੂੰ ਨੋਟਿਸ ਭੇਜੇ ਹਨ |
ਮਸਲਾ ਹੈ ਕਿ ਸਲੂਨਾਂ ਪਾਰਲਰਾਂ ਵਿਚ ਕੂੜਾ ਪ੍ਰਬੰਧਨ,ਜਲ ਪ੍ਰਦੂਸ਼ਣ ਤੇ ਹਵਾ ਪ੍ਰਦੂਸ਼ਣ ਸੰਬੰਧੀ ਹਦਾਇਤਾਂ ਦੀ ਪਾਲਣਾ ਨਹੀਂ ਹੋ ਰਹੀ |
ਨੋਟਿਸ ਚ ਆਇਆ ਹੈ ਕਿ ਪਾਰਲਰਾਂ ਤੇ ਸੈਲੂਨ ਵਾਲੇ ਵੇਸਟੇਜ ਨੂੰ ਸਹੀ ਤਰ੍ਹਾਂ ਨਿਪਟਾਉਣ ਦੀ ਬਜਾਏ
ਅੱਗ ਲਗਾ ਕੇ ਨਿਪਟਾ ਰਹੇ ਹਨ ਜਿਸ ਨਾਲ ਹਵਾ ਪ੍ਰਦੂਸ਼ਣ ਹੋ ਰਿਹਾ ਹੈ |
ਵਾਲਾਂ ਤੇ ਹੋਰ ਕੰਮਾਂ ਲਈ ਵਰਤੇ ਜਾ ਰਹੇ ਕੈਮੀਕਲ ਪਾਣੀ ਚ ਮਿਕਸ ਹੋ ਕੇ ਜਲ ਪ੍ਰਦੂਸ਼ਣ ਫੈਲਾਅ ਰਹੇ ਹਨ
ਜਿਸ ਕਾਰਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਚੱਲ ਰਹੇ ਕੁਝ ਪਾਰਲਰਾਂ ਤੇ ਸੈਲੂਨ ਦੇ ਮਾਲਕਾਂ ਨੂੰ ਨੋਟਿਸ ਭੇਜੇ ਹਨ |
ਤੇ ਦੂਸਰਿਆਂ ਨੂੰ ਚਿਤਾਵਨੀ ਦਿੱਤੀ ਹੈ | ਇਸ ਸੰਬੰਧੀ ਪੰਜਾਬ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਆਦਰਸ਼ ਪਾਲ ਨੇ ਜਾਣਕਾਰੀ ਦਿੱਤੀ ਹੈ






















