ਪੜਚੋਲ ਕਰੋ
Punjab 'ਚ ਖ਼ਤਮ ਹੋਈ Corona ਦੀ Vaccine
ਦੇਸ਼ਭਰ 'ਚ ਕੋਰੋਨਾ ਨਾਲ ਹਾਹਾਕਾਰ ਮਚਿਆ ਹੋਇਆ ਹੈ। ਪੰਜਾਬ 'ਚ ਵੀ ਕੋਰੋਨਾ ਦੇ ਆਂਕੜਿਆਂ 'ਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ, ਜਿਸ ਤੋਂ ਬਾਅਦ ਸਰਕਾਰ ਨੇ ਵੈਕਸੀਨੇਸ਼ਨ ਅਭਿਆਨ ਤੇਜ਼ ਕਰਨ ਦੀ ਗੱਲ ਕਹੀ ਸੀ। ਪਰ, ਜ਼ਮੀਨੀ ਪੱਧਰ 'ਤੇ ਹਾਲਾਤ ਕੁਝ ਹੋਰ ਹੀ ਬਿਆਨ ਕਰ ਰਹੇ ਹਨ। ਸੂਬੇ 'ਚ ਲੋਕ ਵੈਕਸੀਨ ਲਗਵਾਉਣ ਤਾਂ ਜਾ ਰਹੇ ਹਨ, ਪਰ ਕਈ ਸੈਂਟਰਾਂ 'ਚ ਵੈਕਸੀਨ ਹੀ ਖ਼ਤਮ ਹੋ ਚੁੱਕੀ ਹੈ। ਹਾਲਾਂਕਿ ਵੀਰਵਾਰ ਨੂੰ 4 ਲੱਖ ਕੋਰੋਨਾ ਵੈਕਸੀਨ ਸੂਬੇ ਨੂੰ ਪ੍ਰਾਪਤ ਹੋਈ, ਪਰ ਸਿਹਤ ਮੰਤਰੀ ਮੁਤਾਬਕ 4 ਲੱਖ ਡੋਜ਼ ਨਾਕਾਫ਼ੀ ਹੈ।
ਹੋਰ ਵੇਖੋ






















