ਪੜਚੋਲ ਕਰੋ
(Source: ECI | ABP NEWS)
ਅੰਮ੍ਰਿਤਸਰ ਤੋਂ ਸਿੱਧਾ ਟੋਰਾਂਟੋ ਜਾਣ ਲਈ ਕਤਰ ਏਅਰ ਵੇਅਜ਼ ਨੇ ਚੁੱਕਿਆ ਨਵਾਂ ਕਦਮ
ਕਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਸੰਗਰੂਰ ਤੋਂ ਆਪਣੇ ਚੰਗੇ ਭਵਿੱਖ ਲਈ ਕਨੇਡਾ ਗਈ 27 ਸਾਲਾ ਅਮਨਪ੍ਰੀਤ ਕੌਰ ਨੂੰ ਉੱਥੇ ਕਤਲ ਕਰ ਦਿੱਤਾ ਗਿਆ। ਕਤਲ ਕਰਨ ਵਾਲੇ ਦੀ ਸ਼ਨਾਖਤ ਮਨਪ੍ਰੀਤ ਸਿੰਘ ਉਮਰ 27 ਸਾਲਾ ਜਾਣੀ ਗਈ ਹੈ ਜਿਸ ਨੂੰ ਕੀ ਕਨੇਡਾ ਵਿੱਚ ਮੋਸਟ ਵਾਂਟਿਡ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਕਨੇਡਾ ਪੁਲਿਸ ਉਸਦੀ ਭਾਲ ਕਰ ਰਹੀ ਹੈ ਉੱਥੇ ਹੀ ਜੇਕਰ ਸੰਗਰੂਰ ਵਿੱਚ ਅਮਨਪ੍ਰੀਤ ਕੌਰ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਹੋਣਹਾਰ ਸੀ ਅਤੇ ਕਨੇਡਾ ਦੇ ਵਿੱਚ ਹਸਪਤਾਲ ਵਿੱਚ ਕੰਮ ਕਰ ਰਹੀ ਸੀ ਉਹ ਸੰਗਰੂਰ ਤੋਂ 2021 ਦੇ ਵਿੱਚ ਕਨੇਡਾ ਗਈ ਸੀ ਅਤੇ ਹੁਣ ਉਹ ਕੁਝ ਸਮੇਂ ਦੇ ਵਿੱਚ ਉੱਥੇ ਪੀਆਰ ਹੋਣ ਵਾਲੀ ਸੀ। ਇਸ ਦੇ ਨਾਲ ਹੀ ਅਮਨਪ੍ਰੀਤ ਕੌਰ ਦੇ ਪਿਤਾ ਨੇ ਕਿਹਾ ਕਿ ਉਸਨੇ ਸਾਨੂੰ ਅੱਜ ਤੱਕ ਕਦੇ ਵੀ ਕੋਈ ਅੰਦਰੂਨੀ ਗੱਲ ਨਹੀਂ ਦੱਸੀ ਸੀ ਪਰ ਉਹ ਹਮੇਸ਼ਾ ਸਾਡੇ ਨਾਲ ਖੁਸ਼ ਹੋ ਕੇ ਗੱਲ ਕਰਦੀ ਸੀ ਅਤੇ ਆਪਣੀ ਮਿਹਨਤ ਕਨੇਡਾ ਦੇ ਵਿੱਚ ਕਰਦੀ ਸੀ ਜਿਸ ਨਾਲ ਉਸਨੇ ਕੈਨੇਡਾ ਵਿੱਚ ਕਾਰ ਵੀ ਰੱਖੀ ਹੋਈ ਸੀ ਅਤੇ ਆਪਣੀ ਚੰਗੀ ਜ਼ਿੰਦਗੀ ਜੀਅ ਰਹੀ ਸੀ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਅਮਨਪ੍ਰੀਤ ਕੌਰ ਹਮੇਸ਼ਾ ਉਹਨਾਂ ਨਾਲ ਪਿਆਰ ਨਾਲ ਗੱਲ ਕਰਦੀ ਹ ਤੇ ਉਹ ਭਾਰਤ ਆਉਣ ਦੇ ਲਈ ਬਹੁਤ ਉਤਸਾਹਿਤ ਸੀ ਅਤੇ ਉਸਨੇ ਕਿਹਾ ਸੀ ਕਿ ਉਹ ਜਲਦੀ ਹੀ ਪੀਆਰ ਹੋ ਜਾਵੇਗੀ ਅਤੇ ਉਸ ਤੋਂ ਬਾਅਦ ਉਹ ਪਹਿਲਾਂ ਭਾਰਤ ਆਵੇਗੀ ਉਹਨਾਂ ਨੂੰ ਉਸ ਬੁੱਢੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਿਸ ਨੇ ਉਸ ਦਾ ਕਤਲ ਕੀਤਾ ਹੈ ਅਤੇ ਕਨੇਡਾ ਪੁਲਿਸ ਦੀ ਭਾਲ ਕਰ ਰਹੀ ਹੈ।
ਉੱਥੇ ਹੀ ਅਮਨਪ੍ਰੀਤ ਤੇ ਚਾਚਾ ਦਾ ਕਹਿਣਾ ਹੈ ਕਿ ਕਨੇਡਾ ਦੇ ਵਿੱਚ 20 ਤਰੀਕ ਨੂੰ ਉਸਦੀ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ ਗਈ ਸੀ ਅਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਪੂਰੀ ਛਾਣਬੀਣ ਕੀਤੀ ਤਾਂ ਪਤਾ ਲੱਗਿਆ ਕਿ ਉਸ ਤਾਕਤ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਉਸਦੀ ਲਾਸ਼ ਦੋ ਦਿਨ ਬਾਅਦ ਉਹਨਾਂ ਨੂੰ ਮਿਲੀ ਹੁਣ ਉਹ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਹਨ ਕਿ ਉਹਨਾਂ ਦੀ ਮਦਦ ਕੀਤੀ ਜਾਵੇ।
ਉੱਥੇ ਹੀ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਬੱਚੇ ਆਪਣੇ ਭਵਿੱਖ ਲਈ ਵਿਦੇਸ਼ਾਂ ਵਿੱਚ ਜਾ ਰਹੇ ਹਨ ਜੇਕਰ ਸਰਕਾਰ ਇੱਥੇ ਹੀ ਬੱਚਿਆਂ ਲਈ ਵਸੀਲੇ ਪੈਦਾ ਕਰੇ ਤਾਂ ਕਿਸੇ ਨੂੰ ਵੀ ਵਿਦੇਸ਼ਾਂ ਵਿੱਚ ਜਾਣ ਦੀ ਜਰੂਰਤ ਨਾ ਪਵੇ ਅਤੇ ਬੱਚੇ ਆਪਣੇ ਪਰਿਵਾਰ ਦੇ ਨਾਲ ਹੀ ਰਹਿ ਕੇ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰ ਸਕਣ ਪਰ ਇਹ ਸਰਕਾਰਾਂ ਦੀ ਨਾਕਾਮੀਆਂ ਹਨ ਕਿ ਇੱਥੇ ਚੰਗਾ ਭਵਿੱਖ ਨਾ ਬਣਨ ਕਰਕੇ ਬੱਚੇ ਵਿਦੇਸ਼ਾਂ ਵੱਲ ਨੂੰ ਜਾ ਰਹੇ ਹਨ ਅਤੇ ਇਸ ਤਰ੍ਹਾਂ ਆਪਣੇ ਪਰਿਵਾਰ ਤੋਂ ਵੱਖ ਪਤਾ ਨਹੀਂ ਕੀ ਕੁਝ ਝੱਲ ਰਹੇ ਹਨ।
Tags :
ABP Sanjhaਪੰਜਾਬ
Panjab University Protest | ਪੰਜਾਬ ਯੂਨੀਵਰਸਿਟੀ ‘ਚ ਵਿਰੋਧ ਭੜਕਿਆ ਵਿਦਿਆਰਥੀ ਗੇਟ ਤੋੜ ਅੰਦਰ | Abp Sanjha
ਹੋਰ ਵੇਖੋ
Advertisement






















