Punjab Headlines | CM ਮਾਨ ਤੋਂ ਬਾਅਦ ਸਪੀਕਰ ਪੰਜਾਬ ਸੰਧਵਾਂ ਨੂੰ ਝਟਕਾ,ਅਮਰੀਕਾ ਜਾਣ ਦੀ ਨਹੀਂ ਮਿਲੀ ਇਜਾਜ਼ਤ
Punjab Headlines | CM ਮਾਨ ਤੋਂ ਬਾਅਦ ਸਪੀਕਰ ਪੰਜਾਬ ਸੰਧਵਾਂ ਨੂੰ ਝਟਕਾ,ਅਮਰੀਕਾ ਜਾਣ ਦੀ ਨਹੀਂ ਮਿਲੀ ਇਜਾਜ਼ਤ
CM ਮਾਨ ਤੋਂ ਬਾਅਦ ਸਪੀਕਰ ਪੰਜਾਬ ਸੰਧਵਾਂ ਨੂੰ ਝਟਕਾ
ਅਮਰੀਕਾ ਜਾਣ ਦੀ ਨਹੀਂ ਮਿਲੀ ਇਜਾਜ਼ਤ
ਨੈਸ਼ਨਲ ਲੈਜਿਸਲੇਟਰਜ਼ ਕਾਨਫਰੰਸ ਵਿੱਚ ਲੈਣਾ ਸੀ ਹਿੱਸਾ
4 ਤੋਂ 7 ਅਗਸਤ ਤੱਕ ਅਮਰੀਕਾ ਵਿੱਚ ਹੋਣੀ ਹੈ ਕਾਨਫਰੰਸ
ਦੇਸ਼ਾਂ ਦੇ ਲਗਭਗ 5000 ਵਿਧਾਇਕ ਹਿੱਸਾ ਲੈ ਰਹੇ ਹਨ
ਕੇਰਲ ਅਤੇ ਕਰਨਾਟਕ ਦੇ ਬੁਲਾਰਿਆਂ ਨੂੰ ਵੀ ਨਹੀਂ ਮਿਲੀ ਇਜਾਜ਼ਤ
ਭਾਰਤੀ ਵਿਦੇਸ਼ ਮੰਤਰਾਲੇ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੋਂ ਬਾਅਦ
ਪੰਜਾਬ ਵਿਧਾਨਸਭਾ ਦੇ ਸਪੀਕਰ (Kultar Singh Sandhwan) ਨੂੰ ਵੱਡਾ ਝਟਕਾ ਦਿੱਤਾ ਹੈ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।
ਦਸਿਆ ਜਾ ਰਿਹਾ ਹੈ ਕਿ ਸਪੀਕਰ (Kultar Singh Sandhwan) ਪੰਜਾਬ ਨੇ
ਨੈਸ਼ਨਲ ਲੈਜਿਸਲੇਟਰਜ਼ ਕਾਨਫਰੰਸ ਵਿੱਚ ਹਿੱਸਾ ਲੈਣਾ ਸੀ।
ਇਸ ਕਾਨਫਰੰਸ ਵਿੱਚ ਭਾਰਤ ਤੋਂ 50 ਤੋਂ ਵੱਧ ਵਿਧਾਇਕ ਅਤੇ ਸਪੀਕਰ ਜਾ ਰਹੇ ਹਨ।
ਇਹ ਕਾਨਫਰੰਸ 4 ਤੋਂ 7 ਅਗਸਤ ਤੱਕ ਅਮਰੀਕਾ ਵਿੱਚ ਹੋਣੀ ਹੈ।
ਅਮਰੀਕਾ ਅਤੇ ਹੋਰ ਦੇਸ਼ਾਂ ਦੇ ਲਗਭਗ 5000 ਵਿਧਾਇਕ ਹਿੱਸਾ ਲੈ ਰਹੇ ਹਨ।
ਜਾਣਕਾਰੀ ਮੁਤਾਬਕ ਸਿਰਫ ਸਪੀਕਰ ਪੰਜਾਬ ਹੀ ਨਹੀਂ ਬਲਕਿ
ਕੇਰਲ ਅਤੇ ਕਰਨਾਟਕ ਦੇ ਬੁਲਾਰਿਆਂ ਨੂੰ ਵੀ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ |
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੈਰਿਸ ਓਲੰਪਿਕ
ਵਿੱਚ ਹਾਕੀ ਦਾ ਕੁਆਰਟਰ ਫਾਈਨਲ ਮੈਚ ਦੇਖਣ ਲਈ ਪੈਰਿਸ ਜਾਣਾ ਚਾਹੁੰਦੇ ਹਨ
ਲੇਕਿਨ ਸੁਰੱਖਿਆ ਕਰਨਾ ਦੇ ਚਲਦੇ ਮੁੱਖ ਮੰਤਰੀ ਨੂੰ ਵਿਦੇਸ਼ ਮੰਤਰਾਲੇ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ।