ਚੰਡੀਗੜ੍ਹ-ਰਾਜਪੁਰਾ ਹਾਈਵੇ 'ਤੇ ਭਿਆਨਕ ਹਾਦਸਾ, ਕਈ ਕਿਲੋਮੀਟਰ ਲੰਬਾ ਜਾਮ|abp sanjha|Chandigarh-Rajpura|
ਚੰਡੀਗੜ੍ਹ-ਰਾਜਪੁਰਾ ਨੈਸ਼ਨਲ ਹਾਈਵੇ ਤੇ ਹੋਇਆ ਭਿਆਨਕ ਸੜਕ ਹਾਦਸੇ ਵਿੱਚ ਕੈਂਟਰ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ
ਸੜਕ ਦੇ ਦੋਨੋਂ ਸਾਈਡ ਲੱਗਿਆ ਕਈ ਕਿਲੋਮੀਟਰ ਲੰਬਾ ਜਾਮ, ਸਦਰ ਪੁਲਿਸ ਰਾਜਪੁਰਾ,ਟ੍ਰੈਫਿਕ ਪੁਲਿਸ ਰਾਜਪੁਰਾ ਤੇ ਐਨਐਚ ਆਈਏ ਵੱਲੋਂ ਜਾਮ ਨੂੰ ਖੁਲਵਾਇਆ
ਰਾਜਪੁਰਾ 31 ਜਨਵਰੀ (ਗੁਰਪ੍ਰੀਤ ਧੀਮਾਨ)
ਚੰਡੀਗੜ੍ਹ ਰਾਜਪੁਰਾ ਨੈਸ਼ਨਲ ਹਾਈਵੇ ਤੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਹੋਇਆ। ਸੜਕ ਹਾਦਸੇ ਦੇ ਵਿੱਚ ਕੈਂਟਰ ਚਾਲਕ ਗੰਭੀਰ ਰੂਪ ਦੇ ਵਿੱਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਾਇਆ ਗਿਆ। ਇਸ ਦੌਰਾਨ ਹਾਈਵੇ ਦੇ ਦੋਨੋਂ ਸਾਈਡ ਤੇ ਕਈ ਕਿਲੋਮੀਟਰ ਲੰਬਾ ਜਾਮ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆ ਹੋਇਆ ਥਾਣਾ ਸਦਰ ਰਾਜਪੁਰਾ ਦੇ ਐਸਐਚ ਓ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਅਤੇ ਟਰੈਫਿਕ ਇੰਚਾਰਜ ਗੁਰਬਚਨ ਸਿੰਘ ਨੇ ਦੱਸਿਆ ਕਿ ਰਾਤ ਇੱਕ ਕੈਂਟਰ ਦਾ ਟਾਇਰ ਫਟਣ ਕਾਰਨ ਕੈਂਟਰ ਸਾਈਡ ਦੇ ਉੱਪਰ ਖੜਾ ਸੀ ਤੇ ਅੱਜ ਸਵੇਰੇ ਤਕਰੀਬਨ 6 ਵਜੇ ਜੀਰਕਪੁਰ ਸਾਈਡ ਤੋਂ ਆਉਂਦਾ ਇੱਕ ਗੰਨੇ ਨਾਲ ਭਰਿਆ ਹੋਇਆ ਕੈਂਟਰ ਵਿੱਚ ਵੱਜਣ ਕਾਰਨ ਕੈਂਟਰ ਚਾਲਕ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ ਤੇ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਚੰਡੀਗੜ੍ਹ ਪੀ ਜੀ ਆਈ ਰੈਫਰ ਕਰ ਦਿੱਤਾ ਗਿਆ। ਉਹਨੇ ਦੱਸਿਆ ਕਿ ਜਿਸ ਕੈਂਟਰ ਦਾ ਟਾਇਰ ਫਟਿਆ ਉਸ ਟਰੱਕ ਦੇ ਵਿੱਚ ਸਕਰਾਬ ਭਰਿਆ ਹੋਇਆ ਸੀ। ਜੋ ਓਵਰਲੋਡ ਸੀ ਅਤੇ ਹਾਈਡਰੇ ਮਸ਼ੀਨਾਂ ਦੇ ਨਾਲ ਦੋਨਾਂ ਨੂੰ ਸਾਈਡ ਤੇ ਕਰਵਾ ਕੇ ਟਰੈਫਿਕ ਨੂੰ ਸੁਚਾਰੂ ਰੂਪ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ।
ਕੈਂਟਰ ਦੇ ਕੰਡਕਟਰ ਮਨੀ ਨੇ ਦੱਸਿਆ ਕਿ ਅੱਜ ਸਵੇਰੇ 6 ਵਜੇ ਦੇ ਕਰੀਬ ਆ ਉਹ ਜੀਰਕਪੁਰ ਸਾਈਡ ਤੋਂ ਗੰਨਾ ਲੈ ਕੇ ਮੁਕਤਸਰ ਵੱਲ ਜਾ ਰਹੇ ਸਨ ਅਤੇ ਰਸਤੇ ਦੇ ਵਿੱਚ ਇੱਕ ਕੈਂਟਰ ਜੋ ਸੜਕ ਦੇ ਕਿਨਾਰੇ ਖੜਾ ਸੀ ਅਤੇ ਹਨੇਰਾ ਹੋਣ ਕਾਰਨ ਡਰਾਈਵਰ ਨੂੰ ਕੈਂਟਰ ਨਾ ਦਿਖਣ ਕਾਰਨ ਵਿੱਚ ਜਾ ਵੱਜਾ ਜਿਸ ਦੇ ਵਿੱਚ ਉਸਦੇ ਭਰਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਲਿਆਂਦਾ ਗਿਆ।

















