ਪੜਚੋਲ ਕਰੋ
Hoshiarpur ਜ਼ਿਲ੍ਹੇ 'ਚ school bus ਪਲਟਣ ਕਾਰਨ ਦੋ ਬੱਚੇ ਹੋਏ ਜ਼ਖ਼ਮੀ
ਜ਼ਿਲ੍ਹਾ ਹੁਸ਼ਿਆਰਪੁਰ (Hoshiarpur) ਦੇ ਪਿੰਡ ਸ਼ੇਰਗੜ੍ਹ 'ਚ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ (school bus Accident) ਹੋਈ ਹੈ। ਸਕੂਲ ਦੇ ਅਚਾਨਕ ਪਲਟਣ ਕਾਰਨ ਦੋ ਬੱਚਿਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਹਾਦਸੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਦਸੇ ਵਾਲੀ ਥਾਂ ਤੇ ਪਹੁੰਚੇ ਲੋਕਾਂ ਨੇ ਬੱਚਿਆਂ ਨੂੰ ਵੈਨ ਵਿੱਚੋਂ ਬਾਹਰ ਕੱਢਿਆ। ਉਨ੍ਹਾਂ ਆਰੋਪ ਲਾਇਆ ਹੈ ਕਿ ਇਸ ਵੈਨ ਦਾ ਡਰਾਈਵਰ ਵੈਨ ਨੂੰ ਤੇਜ਼ ਰਫ਼ਤਾਰ ਵਿਚ ਚਲਾ ਰਿਹਾ ਸੀ।
ਹੋਰ ਵੇਖੋ






















