Sidhu Moose Wala’s song 410 | ਛਾ ਗਿਆ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ, ਕੀ ਹੈ 410 ਦਾ ਮਤਲਬ ?
Sidhu Moose Wala’s song 410 | ਛਾ ਗਿਆ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ, ਕੀ ਹੈ 410 ਦਾ ਮਤਲਬ ?
#sidhumoosewala #moosewala #410 #sunnymalton #abplive #brampton #abpsanjha
410..ਮਰਹੂਮ ਮੂਸੇਵਾਲਾ ਦਾ ਇਹ ਨਵਾਂ ਗੀਤ ਹੈ ਜੋ ਆਉਂਦੇ ਹੀ ਛਾ ਗਿਆ, ਕੁਝ ਹੀ ਦੇਰ ਵਿੱਚ ਗਾਣੇ ਨੂੰ ਮਿਲੀਅਨ ਮਿਲ ਗਏ, ਗੀਤ ਨੂੰ ਯੂਟਿਊਬ 'ਤੇ ਲਾਈਵ ਸਟ੍ਰੀਮ ਕੀਤਾ ਗਿਆ ਸੀ,ਗਾਣੇ ਨੂੰ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਲਾਈਵ ਦੇਖਿਆ। ਲੱਖਾਂ ਲੋਕਾਂ ਨੇ ਇਸ ਗੀਤ ਦੇ ਵੀਡੀਓ ਨੂੰ ਲਾਈਕ ਕੀਤਾ ਹੈ ਤੇ ਹਜ਼ਾਰਾਂ ਕਮੈਂਟਸ ਵੀ ਕੀਤੇ ਗਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਫੈਨਜ਼ ਆਪਣੇ ਚਹੇਤੇ ਸਿੰਗਰ ਦੇ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ, ਪਰ ਗੀਤ ਦਾ ਨਾਮ 410 ਕਿਉਂ ਹੈ, ਇਸ ਦਾ ਕੀ ਮਤਲਬ ਹੈ, ਸਰੋਤੇ ਇਸ ਬਾਰੇ ਜਾਨਣ ਦੀ ਵੀ ਚਾਹ ਰੱਖਦੇ ਨੇ , ਦਰਅਸਲ ਇਹ ਗੀਤ ਗੀਤ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ਤੇ ਅਧਾਰਿਤ ਹੈ,ਬਰੈਂਪਟਨ ਸ਼ਹਿਰ ਪੰਜਾਬੀ ਭਾਈਚਾਰੇ ਦਾ ਗੜ੍ਹ ਹੈ ਤੇ ਸਿੱਧੂ ਮੂਸੇਵਾਲਾ ਵੀ ਇਥੇ ਰਹਿੰਦਾ ਹੁੰਦਾ ਸੀ, ਇਸ ਗੀਤ ਵਿੱਚ, ਸਿੱਧੂ ਅਤੇ ਮਾਲਟਨ ਨੇ ਬਰੈਂਪਟਨ ਦੀਆਂ ਕੁਝ ਥਾਵਾਂ ਜਿਵੇਂ ਸ਼ੈਰੀਡਨ ਕਾਲਜ ਦੇ ਪਲਾਜ਼ਾ ਦਾ ਜ਼ਿਕਰ ਕੀਤਾ ਹੈ। ਇਸ ਵੀਡੀਓ 'ਚ ਉਨ੍ਹਾਂ ਨੇ 410 ਗੀਤ ਦੇ ਅਧਿਕਾਰਤ ਵੀਡੀਓ 'ਚ 410 'ਤੇ ਸਾਈਨ ਵਾਲੀ ਸੜਕ ਦਿਖਾਈ ਹੈ। ਕੈਨੇਡਾ ਦੇ ਓਨਟਾਰੀਓ ਸੂਬੇ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਹਾਈਵੇਅ 410 ਬਰੈਂਪਟਨ ਨੂੰ ਕੈਲੇਡਨ ਸ਼ਹਿਰ ਨਾਲ ਜੋੜਦਾ ਹੈ। ਜਾਣਕਾਰੀ ਮੁਤਾਬਕ 410 ਹਾਈਵੇਅ 25 ਕਿਲੋਮੀਟਰ ਦੇ ਕਰੀਬ ਹੈ ਅਤੇ ਮੁੱਖ ਤੌਰ 'ਤੇ ਬਰੈਂਪਟਨ ਸ਼ਹਿਰ ਵਿੱਚੋਂ ਲੰਘਦਾ ਹੈ।ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਨੇ ਬਰੈਂਪਟਨ ਸ਼ਹਿਰ 'ਤੇ ਬੀ-ਟਾਊਨ ਨਾਂ ਦਾ ਗੀਤ ਵੀ ਲਿਖਿਆ ਸੀ।410 ਗਾਣੇ ਵਿੱਚ ਸਿੱਧੂ ਮੂਸੇਵਾਲੇ ਦਾ ਸ਼ੁਰੁਆਤੀ ਬੋਲ ਵੀ ਇਹੀ ਹਨ "410 ਬੀ-ਟਾਊਨ ਹੌਲੀ ਹੌਲੀ ਗੱਡੀ ਜਾਵੇ, ਚੋਬਰ ਪਲਾਜ਼ੇ ਵਿੱਚ ਗੇੜੇ ਕੱਢੀ ਜਾਵੇ,ਨਾ ਸਿਰਫ ਸਿੱਧੂ ਮੂਸੇਵਾਲਾ ਸਗੋਂ ਗਾਇਕ ਸ਼ੁਭ ਨੇ ਵੀ ਆਪਣੇ ਇੱਕ ਗੀਤ ਵਿੱਚ 410 ਦਾ ਜ਼ਿਕਰ ਕੀਤਾ |