ਪੜਚੋਲ ਕਰੋ
Pakistan Rain & Flood: ਪਾਕਿਸਤਾਨ 'ਚ ਅਸਮਾਨ ਤੋਂ ਮੀਂਹ ਦਾ ਕਹਿਰ, 357 ਲੋਕਾਂ ਦੀ ਮੌਤ, 400 ਤੋਂ ਵੱਧ ਜ਼ਖਮੀ
ਇਸਲਾਮਾਬਾਦ: ਪਾਕਿਸਤਾਨ 'ਚ ਪੰਜ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਹੋ ਰਹੀ ਭਾਰੀ ਬਾਰਿਸ਼ ਵਿੱਚ ਘੱਟੋ-ਘੱਟ 357 ਲੋਕਾਂ ਦੀ ਮੌਤ ਹੋ ਗਈ ਹੈ ਅਤੇ 400 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (NDMA) ਨੇ ਇਹ ਜਾਣਕਾਰੀ ਦਿੱਤੀ। NDMA ਦੇ ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਸਿਨਹੂਆ ਸਮਾਚਾਰ ਏਜੰਸੀ ਨੂੰ ਦੱਸਿਆ ਕਿ 14 ਜੂਨ ਤੋਂ ਪੂਰੇ ਪਾਕਿਸਤਾਨ ਵਿੱਚ ਭਾਰੀ ਮੌਨਸੂਨ ਬਾਰਸ਼ ਅਤੇ ਹੜ੍ਹਾਂ ਨੇ ਮਨੁੱਖੀ ਨੁਕਸਾਨ, ਬੁਨਿਆਦੀ ਢਾਂਚੇ, ਸੜਕੀ ਨੈੱਟਵਰਕ ਅਤੇ ਮਕਾਨਾਂ ਨੂੰ ਨੁਕਸਾਨ ਪਹੁੰਚਾਇਆ ਹੈ।
ਹੋਰ ਵੇਖੋ






















