ਪੜਚੋਲ ਕਰੋ
SpiceJet ਦੀ ਫਲਾਈਟ ਨੇ ਪਾਕਿਸਤਾਨ ਦੇ ਕਰਾਚੀ 'ਚ Emergency Landing
SpiceJet Flight Emergency Landing: ਦਿੱਲੀ ਤੋਂ ਦੁਬਈ ਜਾ ਰਹੀ ਸਪਾਈਸਜੈੱਟ ਦੀ ਫਲਾਈਟ ਦੀ ਪਾਕਿਸਤਾਨ 'ਚ ਐਮਰਜੈਂਸੀ ਲੈਂਡਿੰਗ ਹੋਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਜਹਾਜ਼ ਨੂੰ ਤਕਨੀਕੀ ਖਰਾਬੀ ਤੋਂ ਬਾਅਦ ਕਰਾਚੀ 'ਚ ਉਤਾਰਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ 'ਚ ਅਜਿਹਾ ਕੋਈ ਨੁਕਸ ਨਹੀਂ ਸੀ, ਜਿਸ ਦਾ ਯਾਤਰੀਆਂ ਨੂੰ ਪਤਾ ਲੱਗ ਜਾਵੇ ਪਰ ਇਸ ਨੁਕਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਕਾਰਨ ਨੁਕਸਾਨ ਹੋਣ ਦਾ ਖਦਸ਼ਾ ਸੀ, ਜਿਸ ਦੇ ਮੱਦੇਨਜ਼ਰ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਡੀਜੀਸੀਏ ਤੋਂ ਮਿਲੀ ਜਾਣਕਾਰੀ ਮੁਤਾਬਕ ਜਹਾਜ਼ 'ਚ 150 ਯਾਤਰੀ ਸਵਾਰ ਸੀ। ਏਟੀਸੀ ਦੀ ਮਦਦ ਨਾਲ ਜਹਾਜ਼ ਨੂੰ ਕਰਾਚੀ ਵਿੱਚ ਉਤਾਰਿਆ ਗਿਆ।
ਹੋਰ ਵੇਖੋ






















