(Source: ECI/ABP News/ABP Majha)
Amarnath Yatra | ਅੱਜ ਹੋਈ ਬਾਬਾ ਬਰਫਾਨੀ ਦੀ ਪਹਿਲੀ ਪੂਜਾ -29 ਜੂਨ ਤੋਂ ਹੋਵੇਗੀ ਅਮਰਨਾਥ ਯਾਤਰਾ ਦੀ ਸ਼ੁਰੂਆਤ
Amarnath Yatra | ਅੱਜ ਹੋਈ ਬਾਬਾ ਬਰਫਾਨੀ ਦੀ ਪਹਿਲੀ ਪੂਜਾ -29 ਜੂਨ ਤੋਂ ਹੋਵੇਗੀ ਅਮਰਨਾਥ ਯਾਤਰਾ ਦੀ ਸ਼ੁਰੂਆਤ
#Amarnathyatra #bababarfani #abplive
ਅੱਜ ਯਾਨੀ 22 ਜੂਨ ਨੂੰ ਬਾਬਾ ਬਰਫਾਨੀ ਦੀ ਪਹਿਲੀ ਪੂਜਾ ਨਾਲ ਅਮਰਨਾਥ ਯਾਤਰਾ ਦੀ ਰਸਮੀ ਸ਼ੁਰੂਆਤ ਹੋ ਗਈ ਹੈ।
ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਾਲਾਨਾ ਅਮਰਨਾਥ ਯਾਤਰਾ ਦੀ
ਰਸਮੀ ਸ਼ੁਰੂਆਤ ਲਈ ਆਯੋਜਿਤ "ਪ੍ਰਥਮ ਪੂਜਾ" ਵਿੱਚ ਹਿੱਸਾ ਲਿਆ।
ਮਨੋਜ ਸਿਨਹਾ ਨੇ ਸਾਰਿਆਂ ਦੀ ਚੰਗੀ ਸਿਹਤ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ।
ਦੱਸ ਦਈਏ ਕਿ ਇਸ ਸਾਲ ਅਮਰਨਾਥ ਧਾਮ ਦੀ ਪਵਿੱਤਰ ਗੁਫਾ ਦੇ ਦਰਸ਼ਨਾਂ ਲਈ ਸਾਲਾਨਾ ਤੀਰਥ ਯਾਤਰਾ 29 ਜੂਨ ਤੋਂ ਸ਼ੁਰੂ ਹੋਵੇਗੀ।
ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਨੇ ਯਾਤਰਾ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਅਮਰਨਾਥ ਯਾਤਰਾ ਵਿੱਚ ਹਿੱਸਾ ਲੈਣ ਲਈ ਸ਼ਰਧਾਲੂ ਬੈਂਕ, ਵੈੱਬਸਾਈਟ, ਐਪਲੀਕੇਸ਼ਨ ਰਾਹੀਂ ਜਾਂ ਅਮਰਨਾਥ ਪਹੁੰਚ ਕੇ ਰਜਿਸਟਰ ਕਰ ਸਕਦੇ ਹਨ, ਪਿਛਲੇ ਸਾਲ 4.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਤੀਰਥ ਯਾਤਰਾ ਕੀਤੀ ਸੀ ਅਤੇ ਗੁਫਾ ਮੰਦਰ ਦੇ ਅੰਦਰ ਕੁਦਰਤੀ ਤੌਰ 'ਤੇ ਬਣੇ ਬਰਫ਼-ਸ਼ਿਵਲਿੰਗਮ ਦੇ ਦਰਸ਼ਨ ਕੀਤੇ ਸਨ।
ਜ਼ਿਕਰ ਏ ਖਾਸ ਹੈ ਕਿ ਅਮਰਨਾਥ ਹਿੰਦੂਆਂ ਦੇ ਪਵਿੱਤਰ ਤੀਰਥ ਸਥਾਨਾਂ ਵਿੱਚੋਂ ਇੱਕ ਹੈ। ਬਾਬਾ ਬਰਫਾਨੀ ਜੰਮੂ-ਕਸ਼ਮੀਰ ਵਿਚ ਹਿਮਾਲਿਆ ਵਿਚ ਸਥਿਤ ਇਕ ਪਵਿੱਤਰ ਗੁਫਾ ਵਿਚ ਰਹਿੰਦੇ ਹਨ। ਹਰ ਸਾਲ ਇੱਥੇ ਕੁਦਰਤੀ ਤੌਰ 'ਤੇ ਬਰਫ਼ ਦਾ ਸ਼ਿਵਲਿੰਗ ਬਣਦਾ ਹੈ। ਬਰਫ਼ ਦੇ ਬਣੇ ਹੋਣ ਕਾਰਨ ਇਸ ਸ਼ਿਵਲਿੰਗ ਨੂੰ ਬਾਬਾ ਬਰਫ਼ਾਨੀ ਵੀ ਕਿਹਾ ਜਾਂਦਾ ਹੈ।
ਹਰ ਸਾਲ ਇੱਥੇ ਪੁਲਿਸ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਦਰਸ਼ਨਾਂ ਲਈ ਵਿਸ਼ੇਸ਼ ਯਾਤਰਾ ਕੱਢੀ ਜਾਂਦੀ ਹੈ। ਇਸ ਨੂੰ ਅਮਰਨਾਥ ਯਾਤਰਾ ਕਿਹਾ ਜਾਂਦਾ ਹੈ। ਇਸ ਯਾਤਰਾ ਦੌਰਾਨ ਲੱਖਾਂ ਲੋਕ ਇੱਥੇ ਦਰਸ਼ਨ ਕਰਨ ਆਉਂਦੇ ਹਨ।
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।