ਪੜਚੋਲ ਕਰੋ
Commonwealth Games 'ਚ ਮੈਡਲ ਜਿੱਤ ਪਰਤੇ ਖਿਡਾਰੀਆਂ ਦਾ ਅੰਮ੍ਰਿਤਸਰ ਏਅਰਪੋਰਟ ਪਹੁੰਚਣ 'ਤੇ ਨਿੱਘਾ ਸਵਾਗਤ
Commonwealth Games: ਬਰਮਿੰਘਮ 'ਚ ਚੱਲ ਰਹੀਆਂ ਕਾਮਨਵੈਲਥ 'ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਭਾਰਤ ਪਰਤਣ 'ਤੇ ਸ਼ਾਨਦਾਰ ਸਵਾਗਤ ਹੋਇਆ। ਅੰਮ੍ਰਿਤਸਰ ਏਅਰਪੋਰਟ ਪਹੁੰਚਣ 'ਤੇ ਖਿਡਾਰੀਆਂ ਦਾ ਪਿੰਡ ਦੇ ਲੋਕਾਂ ਨੇ ਨਿੱਘਾ ਸਵਾਗਤ ਕੀਤਾ। ਦੱਸ ਦਈਏ ਕਿ ਕਾਮਨਵੈਲਥ ਖੇਡਾਂ 'ਚ ਪੰਜਾਬ ਦੇ ਖਿਡਾਰੀ ਵੀ ਮੈਡਲ ਲੈ ਕੇ ਆਏ ਹਨ। ਵਿਕਾਸ ਠਾਕੁਰ, ਲਵਪ੍ਰੀਤ ਸਿੰਘ, ਹਰਜਿੰਦਰ ਕੌਰ, ਅਤੇ ਗੁਰਦੀਪ ਦਾ ਅੰਮ੍ਰਿਤਸਰ ਏਅਰਪੋਰਟ 'ਤੇ ਫੁੱਲਾਂ ਦੇ ਹਾਰ ਪਾਕੇ ਸਵਾਗਤ ਕੀਤਾ ਗਿਆ। ਇਨ੍ਹਾਂ ਚਾਰਾਂ ਖਿਡਾਰੀਆਂ ਨੇ ਵੇਟਲਿਫਟਿੰਗ 'ਚ ਆਪਣਾ ਦਮ ਦਿਖਾਇਆ। ਲੁਧਿਆਣਾ ਦੇ ਵਿਕਾਸ ਠਾਕੁਰ ਨੇ ਸਿਲਵਰ ਜਿੱਤਿਆ, ਅੰਮ੍ਰਿਤਸਰ ਦੇ ਲਵਪ੍ਰੀਤ ਸਿੰਘ ਨੇ ਕਾਂਸੀ ਤਗਮਾ, ਨਾਭਾ ਦੀ ਹਰਜਿੰਦਰ ਕੌਰ ਅਤੇ ਖੰਨਾ ਦੇ ਗੁਰਦੀਪ ਨੇ ਵੀ ਬਾਉਂਜ਼ ਮੈਡਲ ਆਪਣੇ ਨਾਂ ਕੀਤਾ।
ਹੋਰ ਵੇਖੋ





















