Chandigarh Airport 'ਤੇ Arshdeep Singh ਦੇ ਸਵਾਗਤ ਲਈ ਪਹੁੰਚੀ ਲੋਕਾਂ ਦੀ ਭੀੜ
Chandigarh Airport 'ਤੇ Arshdeep Singh ਦੇ ਸਵਾਗਤ ਲਈ ਪਹੁੰਚੀ ਲੋਕਾਂ ਦੀ ਭੀੜ
T20 ਵਿਸ਼ਵ ਕੱਪ ਦੇ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤੀ ਗੇਂਦਬਾਜ਼ ਅਰਸ਼ਦੀਪ ਚੰਡੀਗੜ੍ਹ ਏਅਰਪੋਰਟ ਤੇ ਪਹੁੰਚ ਰਿਹਾ ਹੈ, ਉਸ ਦੇ ਸਵਾਗਤ ਦੀ ਖੁਸ਼ੀ ਦੇ ਵਿੱਚ ਚੰਡੀਗੜ੍ਹ ਏਅਰਪੋਰਟ ਦੇ ਉੱਪਰ ਲੋਕ ਇਕੱਠੇ ਹੋ ਰਹੇ ਹਨ ਅਤੇ ਸਵਾਗਤ ਦੇ ਵਿੱਚ ਢੋਲ ਅਤੇ ਨੱਚ ਗਾ ਕੇ ਖੁਸ਼ੀ ਮਨਾਈ ਜਾ ਰਹੀ ਹੈ ਹੈ। ਤਸਵੀਰਾਂ ਚੰਡੀਗੜ੍ਹ ਏਅਰਪੋਰਟ ਦੀਆਂ ਹਨ, ਜਿੱਥੇ ਅਰਸ਼ਦੀਪ ਦੇ ਸਵਾਗਤ ਲਈ ਤਿਰੰਗੇ ਝੰਡੇ ਲੈ ਕੇ ਅਤੇ ਫੁੱਲਾਂ ਦੇ ਗੁਲਦਸਤੇ ਲੈ ਕੇ ਲੋਕ ਪਹੁੰਚੇ ਹੋਏ ਨੇ, ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਕਰਮੀ ਵੀ ਮੌਜੂਦ ਹਨ। ਅਰਸ਼ਦੀਪ ਮੋਹਾਲੀ ਦਾ ਰਹਿਣ ਵਾਲਾ ਹੈ ਅਤੇ ਟੀ20 ਕ੍ਰਿਕੇਟ ਵਿਸ਼ਵ ਕੱਪ ਦੇ ਵਿੱਚ ਵਧੀਆ ਗੇਂਦਬਾਜ਼ੀ ਕਰਦੇ ਹੋਏ, ਉਸਨੇ ਭਾਰਤ ਦੀ ਜਿੱਤ ਦੇ ਵਿੱਚ ਆਪਣਾ ਯੋਗਦਾਨ ਪਾਇਆ ।






















