(Source: ECI/ABP News/ABP Majha)
IND vs SA: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੀ ਸ਼ੁਰੂਆਤ
IND vs SA 1st ODI: ਭਾਰਤ ਅਤੇ ਦੱਖਣੀ ਅਫਰੀਕਾ (IND vs SA) ਵਿਚਕਾਰ ਅੱਜ ਤੋਂ ਇੱਕ ਰੋਜ਼ਾ ਮੈਚ ਸ਼ੁਰੂ ਹੋ ਰਹੇ ਹਨ। ਦੋਵੇਂ ਟੀਮਾਂ ਲਖਨਊ ਦੇ ਏਕਾਨਾ ਸਟੇਡੀਅਮ 'ਚ ਆਹਮੋ-ਸਾਹਮਣੇ ਹੋਣਗੀਆਂ। ਟੀਮ ਇੰਡੀਆ ਇਸ ਸਟੇਡੀਅਮ 'ਚ ਪਹਿਲੀ ਵਾਰ ਵਨਡੇ ਮੈਚ ਖੇਡੇਗੀ। ਇਸ ਵਨਡੇ ਸੀਰੀਜ਼ ਲਈ ਟੀਮ ਇੰਡੀਆ ਦੀ ਕਮਾਨ ਸ਼ਿਖਰ ਧਵਨ ਦੇ ਹੱਥਾਂ 'ਚ ਹੈ। ਇੱਥੇ ਭਾਰਤ ਦੀ ਪੂਰੀ ਟੀਮ ਬਦਲਦੀ ਨਜ਼ਰ ਆਵੇਗੀ। ਹਾਲ ਹੀ 'ਚ ਖਤਮ ਹੋਈ ਟੀ-20 ਸੀਰੀਜ਼ ਦੇ ਸਿਰਫ 2-3 ਖਿਡਾਰੀ ਹੀ ਇਸ ਟੀਮ ਦਾ ਹਿੱਸਾ ਹਨ। ਦੂਜੇ ਪਾਸੇ ਦੱਖਣੀ ਅਫਰੀਕਾ ਵਨਡੇ ਸੀਰੀਜ਼ 'ਚ ਉਸੇ ਟੀਮ ਨਾਲ ਉਤਰੇਗਾ ਜਿਸ ਨਾਲ ਉਸ ਨੇ ਟੀ-20 ਸੀਰੀਜ਼ ਖੇਡੀ ਹੈ। ਟੀਮ ਇੰਡੀਆ ਦੇ ਸੀਨੀਅਰ ਖਿਡਾਰੀਆਂ ਦੀ ਗੈਰ-ਮੌਜੂਦਗੀ 'ਚ ਇਸ ਸੀਰੀਜ਼ 'ਚ ਨੌਜਵਾਨ ਖਿਡਾਰੀਆਂ ਲਈ ਚੰਗਾ ਮੌਕਾ ਹੋਵੇਗਾ। ਲੰਬੇ ਸਮੇਂ ਤੋਂ IPL 'ਚ ਚੰਗਾ ਪ੍ਰਦਰਸ਼ਨ ਕਰ ਰਹੇ ਰਾਹੁਲ ਤ੍ਰਿਪਾਠੀ ਨੂੰ ਇਸ ਵਾਰ ਅੰਤਰਰਾਸ਼ਟਰੀ ਡੈਬਿਊ ਦਾ ਮੌਕਾ ਮਿਲ ਸਕਦਾ ਹੈ। ਮੁਹੰਮਦ ਸਿਰਾਜ ਅਤੇ ਦੀਪਕ ਚਾਹਰ ਲਈ ਵੀ ਇਹ ਅਹਿਮ ਸੀਰੀਜ਼ ਹੋਵੇਗੀ। ਇਸ ਸੀਰੀਜ਼ 'ਚ ਚੰਗਾ ਪ੍ਰਦਰਸ਼ਨ ਕਰਕੇ ਇਹ ਦੋਵੇਂ ਖਿਡਾਰੀ ਟੀਮ ਇੰਡੀਆ ਦੀ ਟੀ-20 ਵਿਸ਼ਵ ਕੱਪ ਟੀਮ 'ਚ ਬੁਮਰਾਹ ਦੀ ਜਗ੍ਹਾ ਲੈਣ ਦਾ ਦਾਅਵਾ ਕਰ ਸਕਦੇ ਹਨ।